ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ 2015 ਨੂੰ ਮਨਾਇਆ ਗਿਆ ਸੀ, 21 ਜੂਨ ਨੂੰ ਪੂਰੀ ਦੁਨੀਆਂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ।
ਜਾਣਕਾਰੀ ਲਈ ਦਸ ਦੱਸੀਏ ਕਿ ਯੋਗ ਦਿਵਸ ਨੂੰ ਮਨਾਏ ਜਾਣ ਦਾ ਪ੍ਰਸਤਾਵ ਸਭ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ 27 ਸਤੰਬਰ, 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਆਪਣੇ ਸੰਬੋਧਨ ਵਿੱਚ ਕੀਤਾ ਸੀ ਤੇ ਬਾਅਦ ‘ਚ ਸੰਯੁਕਤ ਰਾਸ਼ਟਰ ਨੇ ਇਸ ਬਾਰੇ ਇੱਕ ਪ੍ਰਸਤਾਵ ਲਿਆ ਕੇ 21 ਜੂਨ ਨੂੰ ਇੰਟਰਨੈਸ਼ਨਲ ਯੋਗ ਡੇਅ ਮਨਾਉਣ ਦਾ ਐਲਾਨ ਕੀਤਾ।
ਯੋਗ ਦਾ ਉਹ ਅੰਗ ਜੋ ਮੌਜੂਦਾ ਦੌਰ ਵਿੱਚ ਸਭ ਤੋਂ ਜ਼ਿਆਦਾ ਮੁਖਰਤਾ ਨਾਲ ਪ੍ਰਗਟ ਹੈ, ਉਹ ਹੈ ਆਸਨ।
ਆਸਨ ਮਹਿਜ਼ ਸਰੀਰਿਕ ਕਸਰਤ ਜਾਂ ਲਚਕੀਲਾਪਣ ਨਹੀਂ ਹੈ, ਸਰੀਰ ਵਿੱਚ ਸੂਖਮ ਪ੍ਰਾਣ ਸ਼ਕਤੀ ਨੂੰ ਵਿਸਥਾਰ ਦੇਣ ਦੀ ਸਾਧਨਾ ਹੈ-ਪ੍ਰਾਣਾਯਾਮ।
ਯੋਗ ਦੇ ਬਹੁਤ ਲਾਭ ਹਨ , ਅਜੋਕੇ ਸਮੇਂ ਵਿੱਚ ਹੋਈਆਂ ਚਿਕਿਤਸਾ ਕਾਢਾਂ ਨੇ ਯੋਗ ਤੋਂ ਹੋਣ ਵਾਲੇ ਕਈ ਸਰੀਰਕ ਅਤੇ ਮਾਨਸਿਕ ਲਾਭਾਂ ਦੇ ਰਹੱਸ ਪ੍ਰਗਟ ਕੀਤੇ ਹਨ। ਨਾਲ ਹੀ ਨਾਲ ਯੋਗ ਦੇ ਲੱਖਾਂ ਅਭਿਆਸੀਆਂ ਦੇ ਅਨੁਭਵ ਦੇ ਆਧਾਰ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ ਯੋਗ ਕਿਸ ਪ੍ਰਕਾਰ ਸਹਾਇਤਾ ਕਰ ਸਕਦਾ ਹੈ।ਯੋਗ ਅਭਿਆਸਾਂ ਨੂੰ ਅਰਾਮਦਾਇਕ ਸਥਿਤੀ ਵਿੱਚ ਸਰੀਰ ਅਤੇ ਸਾਹ ਲੈਣ ਦੀ ਸੁਚੇਤਤਾ ਦੇ ਨਾਲ ਹੌਲੀ-ਹੌਲੀ ਸ਼ੁਰੂ ਕਰਨਾ ਚਾਹੀਦਾ ਹੈ
ਯੋਗ ਨੂੰ ਜੇਕਰ ਕੋਈ ਵਿਅਕਤੀ ਆਪਣੇ ਜੀਵਨ ਦੀ ਫਿਲਾਸਫੀ ਬਣਾ ਕੇ ਉਸ ਉਪਰ ਅਮਲ ਕਰਦਾ ਹੈ, ਤਾਂ ਉਸ ਦਾ ਜੀਵਨ ਅਨੰਦਮਈ ਬਣ ਜਾਂਦਾ ਹੈ। ਨਹੀਂ ਤਾਂ ਭੋਗ ਭੋਗਣ ਵਾਲੇ ਅਮੀਰ ਗਰੀਬ, ਭੋਗ, ਭੋਗਦਿਆਂ, ਆਪਣੇ ਆਪ ਨੂੰ ਮੁਸੀਬਤਾਂ ਦੀ ਕੁੜੱਕੀ ਵਿਚ ਫਸਾ ਲੈਂਦੇ ਹਨ। ਫਿਰ ਮੌਤ ਹੀ ਉਨ੍ਹਾਂ ਦਾ ਛੁਟਕਾਰਾ ਕਰਵਾਉਂਦੀ ਹੈ। ਵੈਸੇ ਯੋਗ ਲਈ ਕਿਸੇ ਸਾਧਨਾਂ ਦੀ ਲੋੜ ਨਹੀਂ। ਇਹ ਅਮਲ ਮੁਜੱਸਮ ਵਿਸ਼ਵਾਸ ਨਾਲ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਆਮ ਵਿਅਕਤੀ, ਜੋ ਜ਼ਿੰਦਗੀ ਤੋਂ ਨਿਰਾਸ਼ ਹੈ, ਗਰੀਬ ਹੈ, ਬੇਰੁਜ਼ਗਾਰ ਜਾਂ ਮਾਨਸਿਕ ਤਣਾਓ ਦਾ ਸ਼ਿਕਾਰ ਹੈ। ਜਾਣਬੁੱਝ ਕੇ ਨਸ਼ੇ ਕਰਨ ਲੱਗਦਾ ਹੈ। ਇਹ ਨਸ਼ੇ ਕਰਦਾ-ਕਰਦਾ ਉਸ ਲਈ ਜਦ ਭੋਗ ਬਣ ਜਾਂਦੇ ਹਨ ਤਾਂ ਰੋਗ ਦਾ ਕਾਰਨ ਬਣਦੇ ਹਨ। ਗਰੀਬ ਵਿਹਲੇ ਨਿਰਾਸ਼, ਮਿਹਨਤਕਸ਼, ਮਜ਼ਦੂਰ, ਨਸ਼ਿਆਂ ਦੇ ਭੋਗ ਤੋਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਬਣ ਕੇ ਦੁੱਖ ਭੋਗਦੇ ਹਨ।
ਯੋਗ ਤੋਂ ਸਾਨੂੰ ਉਹ ਆਤਮਵਿਸ਼ਵਾਸ ਅਤੇ ਮਨੋਬਲ ਵੀ ਮਿਲਦਾ ਹੈ ਜਿਸ ਨਾਲ ਅਸੀਂ ਸੰਕਟਾਂ ਨਾਲ ਜੂਝ ਸਕੀਏ, ਜਿੱਤ ਸਕੀਏ। ਯੋਗ ਨਾਲ ਸਾਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ, ਸੰਜਮ ਅਤੇ ਸਹਿਣਸ਼ਕਤੀ ਵੀ ਮਿਲਦੀ ਹੈ। ਸੁਆਮੀ ਵਿਵੇਕਾਨੰਦ ਕਹਿੰਦੇ ਸਨ- “ਇੱਕ ਆਦਰਸ਼ ਵਿਅਕਤੀ ਉਹ ਹੈ ਜੋ ਨਿਤਾਂਤ ਨਿਰਜਨ ਵਿੱਚ ਵੀ ਕਿਰਿਆਸ਼ੀਲ ਰਹਿੰਦਾ ਹੈ, ਅਤੇ ਅਤਿਅਧਿਕ ਗਤੀਸ਼ੀਲਤਾ ਵਿੱਚ ਵੀ ਸੰਪੂਰਨ ਸ਼ਾਂਤੀ ਦਾ ਅਨੁਭਵ ਕਰਦਾ ਹੈ”।