ਬਿਨ੍ਹਾਂ ਸਿਰ ਪੈਰ ਦੇ ਟਿੱਪਣੀਆਂ ਲਈ ਮਸ਼ਹੂਰ ਕੰਗਨਾ ਰਣੌਤ ਇਨ੍ਹੀਂ ਦਿਨੀਂ ਵਿਵਾਦਾਂ ‘ਚ ਘਿਰੀ ਹੋਈ ਹੈ।ਖੇਤੀ ਕਾਨੂੰਨਾਂ ਦੀ ਵਾਪਸੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲੇ ਨੂੰ ਸ਼ਰਮਨਾਕ ਦੱਸਦੇ ਹੋਏ ਕੰਗਨਾ ਰਣੌਤ ਨੇ ਵਿਵਾਦਿਤ ਬਿਆਨ ਦਿੱਤਾ ਹੈ।ਖੇਤੀ ਕਾਨੂੰਨਾਂ ਦੀ ਵਾਪਸੀ ‘ਤੇ ਭੜਕੀ ਕੰਗਨਾ ਨੇ ਭਾਰਤ ਨੂੰ ‘ਜਿਹਾਦੀ ਰਾਸ਼ਟਰ’ ਦੱਸਿਆ ਹੈ।ਪੀਐਮ ਮੋਦੀ ਨੇ ਰਾਸ਼ਟਰ ਦੇ ਨਾਮ ਸੰਬੋਧਨ ‘ਚ ਅੱਜ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦਾ ਐਲਾਨ ਕੀਤਾ।
ਦੱਸਣਯੋਗ ਹੈ ਕਿ ਕੰਗਨਾ ਅਕਾਊਂਟ ਤਾਂ ਸਸਪੈਂਡ ਹੈ, ਪਰ ਉਹ ਇੰਸਟਾਗ੍ਰਾਮ ਸਟੋਰੀਆਂ ਅਪਲੋਡ ਕਰਕੇ ਲਗਾਤਾਰ ਜ਼ਹਿਰੀਲੇ ਬਿਆਨ ਦੇ ਰਹੀ ਹੈ।
ਕੰਗਨਾ ਨੇ ਇੰਸਟਾ ਸਟੋਰੀ ‘ਚ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਦੁਖਦ ਅਤੇ ਸ਼ਰਮਨਾਕ ਦੱਸਦੇ ਹੋਏ ਲਿਖਿਆ, ‘ਜੇਕਰ ਸੰਸਦ ‘ਚ ਚੁਣੀ ਹੋਈ ਸਰਕਾਰ ਦੇ ਬਦਲੇ ਸੜਕਾਂ ‘ਤੇ ਲੋਕਾਂ ਨੇ ਕਾਨੂੰਨ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਇਹ ਇੱਕ ਜਿਹਾਦੀ ਰਾਸ਼ਟਰ ਹੈ।ਉਨਾਂ੍ਹ ਸਾਰਿਆਂ ਨੂੰ ਵਧਾਈ ਜੋ ਅਜਿਹਾ ਚਾਹੁੰਦੇ ਸਨ’