ਕੰਗਨਾ ਰਣੌਤ ਅਕਸਰ ਹੀ ਕਿਸੇ ਨਾ ਕਿਸੇ ਗੱਲ ਕਰ ਕੇ ਚਰਚਾ ਦੇ ਵਿੱਚ ਆਈ ਰਹਿੰਦੀ ਹੈ ਹਾਲਾਂਕਿ ਕੰਗਨਾ ਦਾ ਟਵੀਟ ਵੀ ਬੰਦ ਹੋ ਚੁੱਕਿਆ ਹੈ ਪਰ ਫਿਰ ਵੀ ਉਹ ਸੋਸ਼ਲ ਮੀਡੀਆ ਤੇ ਕਿਤੇ ਨਾ ਕਿਤੇ ਲੱਤ ਅੜਾਈ ਰੱਖਦੀ ਹੈ ਜਿਸ ਨਾਲ ਉਹ ਚਰਚਾ ਦਾ ਵਿਸ਼ਾ ਬਣ ਸਕੇ | ਕੰਗਨਾ ਰਣੌਤ ਦਾ ਪਾਸਪੋਰਟ ਰਿਨਿਊ ਹੋ ਗਿਆ ਹੈ |ਮਸ਼ਹੂਰ ਲੇਖਕ ਅਤੇ ਗੀਤਕਾਰ ਜਾਵੇਦ ਅਖ਼ਤਰ ਕੰਗਨਾ ਰਣੌਤ ਦੇ ਪਾਸਪੋਰਟ ਨਵੀਨੀਕਰਣ ਮਾਮਲੇ ਵਿੱਚ ਬੰਬੇ ਹਾਈ ਕੋਰਟ ਪਹੁੰਚੇ। ਜਾਵੇਦ ਨੇ ਬੰਬੇ ਹਾਈ ਕੋਰਟ ਅੱਗੇ ਇਕ ਪਟੀਸ਼ਨ ਦਾਇਰ ਕਰਦਿਆਂ ਦਾਅਵਾ ਕੀਤਾ ਹੈ ਕਿ ਅਦਾਕਾਰਾ ਨੇ ਆਪਣੀ ਪਾਸਪੋਰਟ ਦੀ ਸਿਫਾਰਸ਼ ਵਿਚ ਤੱਥਾਂ ਨੂੰ ਛੁਪਾਇਆ ਹੈ।
ਦਰਅਸਲ, ਜਾਵੇਦ ਅਖਤਰ ਦਾ ਕਹਿਣਾ ਹੈ ਕਿ ਕੰਗਨਾ ਰਣੌਤ ਨੇ ਆਪਣੇ ਕੇਸ ਅਦਾਲਤ ਤੋਂ ਛੁਪਾਏਹਨ। ਜਾਵੇਦ ਨੇ ਕਿਹਾ ਕਿ ਹਾਈ ਕੋਰਟ ਨੇ ਕੰਗਨਾ ਨੂੰ ਪੁੱਛਿਆ ਸੀ ਕਿ ਉਸ ਖ਼ਿਲਾਫ ਕੋਈ ਅਪਰਾਧਕ ਕੇਸ ਚੱਲ ਰਿਹਾ ਹੈ। ਜਿਸ ਤੋਂ ਬਾਅਦ ਅਦਾਕਾਰਾ ਦੇ ਵਕੀਲ ਰਿਜਵਾਨ ਸਿੱਦੀਕੀ ਨੇ ਜੱਜ ਕੋਰਟ ਨੂੰ ਦੱਸਿਆ ਕਿ ਉਸਦੇ ਖ਼ਿਲਾਫ ਸਿਰਫ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਸਨ ਪਰ ਇਨ੍ਹਾਂ ਐਫਆਈਆਰਜ਼ ਵਿੱਚ ਅਭਿਨੇਤਰੀ ਦੇ ਖ਼ਿਲਾਫ ਅਪਰਾਧਿਕ ਕਾਰਵਾਈ ਸ਼ੁਰੂ ਨਹੀਂ ਹੋਈ ਹੈ।
ਜਾਵੇਦ ਅਖਤਰ ਨੇ ਕਿਹਾ ਕਿ, ਉਸਨੇ ਮੇਰੇ ਕੇਸ ਬਾਰੇ ਨਹੀਂ ਦੱਸਿਆ ਜੋ ਮੈਂ ਕੰਗਨਾ ਦੇ ਖ਼ਿਲਾਫ ਦਾਇਰ ਕੀਤਾ ਹੈ। ਮੈਂ ਕੰਗਨਾ ਖ਼ਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ ਜੋ ਮੈਜਿਸਟਰੇਟ ਅਦਾਲਤ ਵਿਚ ਵਿਚਾਰ ਅਧੀਨ ਹੈ। ਤੁਹਾਨੂੰ ਦੱਸ ਦੇਈਏ ਕਿ ਜਾਵੇਦ ਨੇ ਕੰਗਨਾ ਖਿਲਾਫ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਉਸਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਅਭਿਨੇਤਰੀ ਨੇ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਉਸਦੇ ਖਿਲਾਫ ਝੂਠੇ ਦੋਸ਼ ਲਗਾਏ।