ਸੁਖਪਾਲ ਖਹਿਰਾ ਦੇ ਵੱਲੋਂ ਕੁੰਵਰ ਵਿਜੈ ਪ੍ਰਤਾਪ ਦੇ ਆਮ ‘ਚ ਸ਼ਾਮਿਲ ਹੋਣ ਤੇ ਬਿਆਨ ਸਾਹਮਣੇ ਆਇਆ ਹੈ , ਉਨਾਂ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅੱਜ AAP ਪਾਰਟੀ ਵਿੱਚ ਸ਼ਾਮਿਲ ਹੋ ਕੇ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਦੀ ਸਿਆਸਤ ਵਿੱਚ ਆਉਣ ਦੀ ਲੰਮੇ ਸਮੇਂ ਤੋਂ ਇੱਛਾ ਸੀ ਜਿਸ ਵਾਸਤੇ ਉਹਨਾਂ ਨੇ ਬੇਅਦਬੀ ਕਾਂਡ ਦੀ ਜਾਂਚ ਦੀਆਂ ਬੈਸਾਖੀਆਂ ਦਾ ਸਹਾਰਾ ਲਿਆ। ਉਸ ਨੇ ਜਾਣ ਬੁੱਝ ਕੇ ਸਾਜਿਸ਼ੀ ਢੰਗ ਨਾਲ ਬੇਅਦਬੀ ਮਾਮਲਿਆਂ ਦੀ ਜਾਂਚ ਨੂੰ 2.5 ਸਾਲ ਲੇਟ ਕੀਤਾ, ਜਿਸ ਪਿੱਛੇ ਉਸ ਦਾ ਮਕਸਦ ਆਮ ਆਦਮੀ ਪਾਰਟੀ ਨੂੰ ਸਿੱਧੇ ਤੋਰ ਉੱਪਰ ਲਾਹਾ ਪਹੁੰਚਾਉਣਾ ਸੀ। ਕਿਉਂਕਿ ਅਕਾਲੀਆਂ ਉੱਪਰ ਪਹਿਲਾਂ ਹੀ ਬੇਅਦਬੀ ਦਾ ਧੱਬਾ ਲੱਗਾ ਹੋਇਆ ਹੈ ਅਤੇ ਜਾਂਚ ਵਿੱਚ ਦੇਰੀ ਦਾ ਨੁਕਸਾਨ ਕਾਂਗਰਸ ਨੂੰ ਹੁੰਦਾ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਅਜਿਹੇ ਸਾਜਿਸ਼ੀ ਲੋਕਾਂ ਦੇ ਨਾਪਾਕ ਮਨਸੂਬਿਆਂ ਉੱਪਰ ਪਾਣੀ ਫੇਰ ਦੇਵੋਗੇ