ਕੋਕੀਨ ਲੈਣ ਦੇ ਸ਼ੌਕੀਨ ਇਹ ਸਮਝ ਲੈਣ ਕਿ ਉਨ੍ਹਾਂ ਦੇ ਸਰੀਰ ਅੰਦਰਲੀ ਟੈਸਟੋਸਟੀਰੋਨ ਦੀ ਮਾਤਰਾ ਘਟ ਜਾਂਦੀ ਹੈ ਜਿਸ ਨਾਲ ਸਰੀਰਕ ਕਮਜ਼ੋਰੀ ਆਉਣੀ ਸੁਭਾਵਿਕ ਹੈ। ਇਸ ਦੀ ਵਰਤੋਂ ਨਾਲ ਉਹ ਨਿਪੁੰਸਕ ਵੀ ਬਣ ਸਕਦੇ ਹਨ। ਇਹੋ ਕਾਰਨ ਹੈ ਕਿ ਪੰਜਾਬ ਅੰਦਰ ਨਸ਼ੇ ਦੀ ਵਧਦੀ ਵਰਤੋਂ ਸਦਕਾ ਢੇਰਾਂ ਦੇ ਢੇਰ ਨੌਜਵਾਨ ਨਿਪੁੰਸਕ ਬਣਦੇ ਜਾ ਰਹੇ ਹਨ। ਜ਼ੁਕਾਮ ਦੀ ਦਵਾਈ: ਜ਼ੁਕਾਮ ਲਈ ਆਮ ਵਰਤੀ ਜਾਂਦੀ ਦਵਾਈ ਵਿੱਚ ਸੂਡੋਫੈਡਰੀਨ ਹੁੰਦੀ ਹੈ, ਜੋ ਸਰੀਰ ਅੰਦਰ ਐਪੀਨੈਫਰੀਨ ਵਧਾ ਦਿੰਦੀ ਹੈ।
ਇਸ ਨਾਲ ‘ਕਰੋ ਜਾਂ ਮਰੋ’ ਵਰਗਾ ਅਹਿਸਾਸ ਹੁੰਦਾ ਹੈ। ਮਸਲਨ ਸਾਹਮਣੇ ਸ਼ੇਰ ਵੇਖ ਕੇ ਜਾਂ ਤਾਂ ਉਸ ਉੱਤੇ ਟੁੱਟ ਪਵੋ ਜਾਂ ਭੱਜ ਕੇ ਜਾਨ ਬਚਾ ਲਵੋ। ਸਰੀਰ ਅੰਦਰਲੇ ਅਜਿਹੇ ਹਾਲਾਤ ਵਿੱਚ ਕੋਈ ਕਿਵੇਂ ਸਰੀਰਕ ਸਬੰਧ ਬਣਾਉਣ ਬਾਰੇ ਸੋਚ ਸਕਦਾ ਹੈ। ਇਸੇ ਲਈ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ ਜੋ ਵਕਤੀ ਹੁੰਦੀ ਹੈ। ਕਈ ਲੋਕ ਅਜਿਹੀ ਵਕਤੀ ਗੜਬੜੀ ਕਾਰਨ ਵੀ ਝੱਟਪਟ ਢਹਿੰਦੀ ਕਲਾ ਵੱਲ ਤੁਰ ਜਾਂਦੇ ਹਨ ਤੇ ਗੋਲੀਆਂ ਖਾਣੀਆਂ ਸ਼ੁਰੂ ਕਰ ਦਿੰਦੇ ਹਨ। ਸੂਡੋਫੈਡਰੀਨ ਤੋਂ ਅੱਗੋਂ ਕਈ ਲੈਬਾਰਟਰੀਆਂ ਵਿੱਚ ‘ਚਿੱਟਾ’ ਬਣਾਇਆ ਜਾਂਦਾ ਹੈ ਜਿਸ ਦੀ ਵਰਤੋਂ ਨਾਲ ਸਦੀਵੀ ਨੁਕਸਾਨ ਹੋ ਸਕਦਾ ਹੈ।
ਇਹ ਆਮ ਤੌਰ ‘ਤੇ ਨੱਕ ਰਾਹੀਂ ਅੰਦਰ ਖਿੱਚਿਆ ਜਾਂਦਾ ਹੈ, ਜਾਂ ਧੂੰਏ ਦੇ ਰੂਪ ਵਿੱਚ ਸਾਹ ਰਾਹੀਂ ਲਿਆ ਜਾਂਦਾ ਹੈ, ਜਾਂ ਨਾੜੀ ਵਿੱਚ ਟੀਕਾ ਰਾਹੀਂ ਲਗਾਇਆ ਜਾਂਦਾ ਹੈ। ਮਾਨਸਿਕ ਪ੍ਰਭਾਵਾਂ ਵਿੱਚ ਅਸਲੀਅਤ ਨਾਲੋਂ ਸੰਪਰਕ ਟੁੱਟਣਾ, ਖੁਸ਼ੀ ਜਾਂ ਅੰਦੋਲਨ ਦੀ ਇੱਕ ਤੀਬਰ ਭਾਵਨਾ, ਆਦਿ ਸ਼ਾਮਲ ਹੋ ਸਕਦੇ ਹਨ। ਸਰੀਰਕ ਲੱਛਣਾਂ ਵਿੱਚ ਤੇਜ਼ ਦਿਲ ਦੀ ਧੜਕਨ, ਪਸੀਨਾ ਅਤੇ ਅੱਖਾਂ ਦਾ ਖੜਨਾ ਸ਼ਾਮਲ ਹੋ ਸਕਦੇ ਹਨ।ਵੱਧ ਡੋਜ਼ ਦੇ ਕਾਰਨ ਬਹੁਤ ਜ਼ਿਆਦਾ ਬਲੱਡ ਪ੍ਰੈਸ਼ਰ ਜਾਂ ਸਰੀਰ ਦਾ ਤਾਪਮਾਨ ਵਧ ਸਕਦਾ ਹੈ।
ਇਸ ਦਾ ਅਸਰ, ਵਰਤੋਂ ਤੋਂ ਇੱਕ ਸਕਿੰਟ ਤੋਂ ਲੈ ਕੇ ਮਿੰਟ ਦੇ ਅੰਦਰ ਤੱਕ ਸ਼ੁਰੂ ਹੋ ਜਾਂਦਾ ਹੈ ਅਤੇ ਪੰਜ ਮਿੰਟ ਤੋਂ ਲੈ ਕੇ ਨੱਬੇ ਮਿੰਟ ਤੱਕ ਦੇ ਵਿਚਕਾਰ ਤੱਕ ਰਹਿ ਸਕਦਾ ਹੈ। ਡਾਕਟਰੀ ਵਰਤੋਂਵਾਂ ਵਿੱਚ ਕੋਕੇਨ ਦੇ ਕੁਝ ਉਪਯੋਗ ਸਵੀਕਾਰ ਕੀਤੇ ਗਏ ਹਨ ਜਿਵੇਂ ਕਿ ਇਹ ਨੱਕ ਦੀ ਸਰਜਰੀ ਦੇ ਦੌਰਾਨ ਸੋਜ ਅਤੇ ਬਲੀਡਿੰਗ ਘੱਟ ਕਰਨ ਲਈ ਵਰਤੀ ਜਾਂਦੀ ਹੈ।
ਹਾਲਾਂਕਿ ਕੈਨਾਬਿਸ (ਮੈਰੂਆਨਾ) ਤੋਂ ਬਾਅਦ ਕੋਕੇਨ ਵਿਸ਼ਵ ਪੱਧਰ ਤੇ ਦੂਜਾ ਸਭ ਤੋਂ ਵੱਧ ਵਰਤਿਆ ਜਾਂਦਾ ਗੈਰਕਾਨੂੰਨੀ ਨਸ਼ਾ ਹੈ। ਹਰ ਸਾਲ 14 ਤੋਂ 21 ਮਿਲੀਅਨ ਲੋਕ ਇਸ ਨਸ਼ੇ ਦੀ ਵਰਤੋਂ ਕਰਦੇ ਹਨ। ਉੱਤਰੀ ਅਮਰੀਕਾ ਵਿੱਚ ਇਸ ਦੀ ਵਰਤੋਂ ਸਭ ਤੋਂ ਜ਼ਿਆਦਾ ਹੈ ਅਤੇ ਇਸ ਤੋਂ ਬਾਅਦ ਦੂਜੇ ਨੰਬਰ ਤੇ ਯੂਰਪ ਅਤੇ ਤੀਜੇ ਤੇ ਦੱਖਣੀ ਅਮਰੀਕਾ ਹਨ।
ਜਾਣਕਾਰੀ ਮੁਤਾਬਕ ਵਿਕਸਿਤ ਦੁਨੀਆ ਵਿੱਚ ਇੱਕ ਤੋਂ ਤਿੰਨ ਪ੍ਰਤੀਸ਼ਤ ਲੋਕਾਂ ਨੇ ਆਪਣੇ ਜੀਵਨ ਵਿੱਚ ਕਿਸੇ ਟਾਈਮ ਤੇ ਕੋਕੀਨ ਦੀ ਵਰਤੋਂ ਕੀਤੀ ਹੈ। 2013 ਵਿੱਚ ਕੋਕੀਨ ਦੀ ਵਰਤੋਂ ਨਾਲ ਸਿੱਧੇ ਤੌਰ ‘ਤੇ 4,300 ਮੌਤਾਂ ਹੋਈਆਂ, ਜੋ 1990 ਵਿੱਚ 2,400 ਸੀ। ਕੋਕਾ ਪਲਾਂਟ ਦੀਆਂ ਪੱਤੀਆਂ ਪੁਰਾਣੇ ਜ਼ਮਾਨੇ ਤੋਂ ਵਰਤੀਆਂ ਗਈਆਂ ਹਨ। ਕਹਿੰਦੇ ਹਨ ਕਿ 1860 ਵਿੱਚ ਕੋਕੇਨ ਪਹਿਲੀ ਵਾਰ ਪੱਤੀ ਤੋਂ ਅਲੱਗ ਕੀਤੀ ਗਈ ਸੀ।