ਖੇਤੀ ਕਾਨੂੰਨਾਂ ਨੂੰ ਲੈ ਕੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੱਡਾ ਬਿਆਨ ਦਿੱਤਾ। ਨਰਿੰਦਰ ਤੋਮਰ ਨੇ ਕਿਹਾ ਕਿ ਅਸੀਂ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਹਾਂ ਪਰ ਕਾਨੂੰਨ ਰੱਦ ਨਹੀਂ ਹੋਣਗੇ। ਤੋਮਰ ਨੇ ਕਿਹਾ ਕਿ ਕਾਨੂੰਨ ਰੱਦ ਕਰਨ ਤੋਂ ਇਲਾਵਾ ਐਕਟ ਨਾਲ ਸਬੰਧਿਤ ਜੇਕਰ ਕੋਈ ਸੋਧ ਕਰਵਾਉਣੀ ਹੈ ਤਾਂ ਕਿਸੇ ਵੀ ਕਿਸਾਨ ਯੂਨੀਅਨ ਨਾਲ ਅੱਧੀ ਰਾਤ ਨੂੰ ਵੀ ਗੱਲ ਕਰਨ ਨੂੰ ਤਿਆਰ ਹਾਂ ਪਰ ਕਾਨੂੰਨ ਰੱਦ ਨਹੀਂ ਹੋਣੇ। ਇਸ ਤੋਂ ਪਹਿਲਾਂ ਤੋਮਰ ਨੇ ਬਿਆਨ ਦਿੱਤਾ ਸੀ ਕਿ ਖੇਤੀਬਾੜੀ ਕਾਨੂੰਨਾਂ ਨੂੰ ਛੱਡ ਕੇ ਕਿਸਾਨ ਜੇ ਕਿਸੇ ਹੋਰ ਸਮੱਸਿਆ ‘ਤੇ ਗੱਲ ਕਰਨਾ ਚਾਹੰਦੇ ਨੇ ਤਾਂ ਉਹ ਤਿਆਰ ਨੇ।
ਗੌਰਤਲਬ ਹੈ ਕਿ ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ 26 ਜੂਨ ਨੂੰ 7 ਮਹੀਨੇ ਪੂਰੇ ਹੋ ਜਾਣਗੇ । ਕੇਂਦਰ ਨਾਲ 11 ਵਾਰ ਦੀ ਮੀਟਿੰਗ ਹੋ ਚੱੁਕੀ ਹੈ ਪਰ ਹੁਣ ਤੱਕ ਕੋਈ ਗਾਲ ਨਹੀ ਬਣੀ ਤੇ ਨਾਲ ਹੀ ਕੇਂਦਰ ਨੇ ਦੁਬਾਰਾ ਗੱਲਬਾਤ ਦਾ ਸੱਦਾ ਦਿੱਤਾ ਹੈ । ਕਿਸਾਨਾਂ ਦੀ ਇੱਕ ਮੰਗ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ । ਜਿੰਨਾ ਚਿਰ ਤਿੰਨੇ ਖੇਤੀ ਕਾਨੂੰਨ ਰਦੱ ਨਹੀਂ ਹੁੰਦਾ ਉਨਾ ਚਿਰ ਹੋ ਵਾਪਿਸ ਨਹੀਂ ਜਾਣਗੇ ਤੇ ਨਾਲ ਕਿਸੇ ਸਿਆਸੀ ਲੀਡਰ ਨੂੰ ਪਿੰਡਾਂ ‘ਚ ਵੜਨ ਦੇਣਗੇ।