ਨਵਜੋਤ ਸਿੰਘ ਸਿੱਧੂ ਨੇ ਕਿਹਾ ਸੁਖਬੀਰ ਬਾਦਲ ਨੇ ਜੂਨ 2020 ‘ਚ ਹੋਣ ਵਾਲੀ ਸਰਬ-ਪਾਰਟੀ ਮੀਟਿੰਗ ‘ਚ ਖੇਤੀਬਾੜੀ ਕਾਨੂੰਨਾਂ ਦਾ ਸਮਰਥਨ ਕੀਤਾ,ਪ੍ਰਕਾਸ਼ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਸਤੰਬਰ 2020 ਤੱਕ ਖੇਤੀ ਕਾਨੂੰਨਾਂ ਦੇ ਪੱਖ ‘ਚ ਸਨ, ਜਦੋਂ ਜਨਤਾ ਨੇ ਵਿਰੋਧ ਕੀਤਾ ਤਾਂ ਯੂ-ਟਰਨ ਲਿਆ ਤੇ ਅਸਤੀਫ਼ਾ ਦੇ ਦਿੱਤਾ।’ਆਪ’ ਦਿੱਲੀ ਸਰਕਾਰ ਨੇ ਵੀ ਕਿਸਾਨਾਂ ਨੂੰ ਸਮਰਥਨ ਦੇਣ ਦਾ ਝਾਂਸਾ ਦਿੰਦੇ ਹੋਏ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ।