ਰਾਹੁਲ ਗਾਂਧੀ ਅੱਜ ਟਰੈਕਟਰ ਤੇ ਕਾਂਗਰਸੀ ਐਮਪੀਸੀ ਦੇ ਨਾਲ 3 ਖੇਤੀ ਕਾਨੂੰਨਾਂ ਦੇ ਖਿਲਾਫ ਸੰਸਦ ਪਹੁੰਚੇ ਹਨ |ਉਨਾਂ ਦਾ ਕਹਿਣਾ ਕਿ ਹੁਣ ਲੜਾਈ ਕਿਸਾਨਾਂ ਦੇ ਹੱਕਾਂ ਲਈ ਹੈ ਇਸ ਲਈ ਤਰੀਕੇ ਵੀ ਇਕੋ ਜਿਹੇ ਹੋਣਗੇ | ਇਸ ਦੇ ਨਾਲ ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਆਖਰੀ ਸਾਹ ਤੱਕ ਕਿਸਾਨਾਂ ਦੇ ਹੱਕਾਂ ਲਈ ਲੜਦੀ ਰਹੇਗੀ ਅਤੇ ਕਾਂਗਰਸ ਕਿਸਾਨਾਂ ਲਈ ਹਮੇਸ਼ਾ ਲੜੇਗੀ ਡਰੇਗੀ ਨਹੀਂ | ਇਸ ਮੌਕੇ ਰਾਹੁਲ ਗਾਂਧੀ ਨਾਲ ਰਵਨੀਤ ਬਿੱਟੂ ਅਤ ਹੋਰ ਕਾਂਗਰਸੀ ਵੀ ਟਰੈਕਟਰ ‘ਤੇ ਮੌਜੂਦ ਹਨ |