ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਕੇ ਗਊ ਦੀ ਪੂਛ ਸਿਰ ‘ਤੇ ਲਵਾਉਣ ਦੇ ਮਾਮਲੇ ‘ਚ ਲਿਖਤੀ ਮੁਆਫੀ ਮੰਗੀ ਹੈ।ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਸੀ ਜਿਸ ‘ਚ ਕੁਲਤਾਰ ਸੰਧਵਾਂ ਵਲੋਂ ਗਊ ਦੀ ਪੂਛ ਸਿਰ ‘ਤੇ ਲਵਾਈ ਜਾਂਦੀ ਹੈ।
ਵੀਡੀਓ ਵਾਇਰਲ ਹੁੰਦੀ ਹੈ ਜਿਸ ‘ਚ ਕੁਲਤਾਰ ਸੰਧਵਾਂ ਨੇ ਸਿਰ ‘ਤੇ ਦਸਤਾਰ ਸਜਾਈ ਹੋਈ ਹੈ ਸਿਰ ‘ਤੇ ਗਊ ਦੀ ਪੂਛ ਲਵਾਈ ਜਾਂਦੀ ਹੈ ਜਿਸਦਾ ਬਾਅਦ ‘ਚ ਭਾਰੀ ਵਿਰੋਧ ਹੁੰਦਾ ਹੈ।ਇਸ ਮਾਮਲੇ ‘ਚ ਫਿਰ ਕੁਲਤਾਰ ਸੰਧਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਰੂਪ ‘ਚ ਮੁਆਫੀ ਮੰਗੀ।