ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵਡਿੰਗ ਦੀ ਪਤਨੀ ਅੰਮ੍ਰਿਤਾ ਵਡਿੰਗ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦਰਅਸਲ, ਅੰਮ੍ਰਿਤਾ ਵਡਿੰਗ ਕਿਸੇ ਕੰਮ ਦੇ ਸਿਲਸਿਲੇ ਵਿੱਚ ਹਲਕਾ ਗਿੱਦੜਬਾਹਾ ਦੇ ਪਿੰਡ ਕੋਠੇ ਦਸਮੇਸ਼ ਨਗਰ ਪਹੁੰਚੀ ਸੀ। ਉਸ ਦੇ ਆਉਣ ‘ਤੇ ਕਿਸਾਨਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦਾ ਬਚਾਅ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਉਥੋਂ ਬਾਹਰ ਕੱਢ ਲਿਆ।
ਇਸ ਨੂੰ ਲੈ ਕੇ ਰਾਜਾ ਵੜਿੰਗ ਨੇ ਕਿਹਾ ਕਿ ਇੱਕ ਔਰਤ ਨੂੰ ਰਸਤੇ ਦੇ ਵਿੱਚ ਰੋਕ ਕੇ ਸਵਾਲ ਕਰਨ ਸਹੀ ਨਹੀਂ ਹੈ ਇਸ ਲਈ ਮੇਰੀ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਜੇਕਰ ਉਨ੍ਹਾਂ ਦੇ ਲੋਕ ਹਨ ਤੇ ਉਹ ਸਮਝਾ ਲੈਣ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਰਾਰਤ ਅਨਸਰ ਹਨ ਤਾਂ ਕਿਸਾਨ ਜਥੇਬੰਦੀਆਂ ਉਸ ਤੇ ਕਾਰਵਾਈ ਕਰ ਲਈ ਕਹਿਣ ਕਿਉਂਕਿ ਹਰ ਰੋਜ਼ ਅਝਿਹਾ ਕਰਨਾ ਸਹੀ ਨਹੀਂ ਹੈ | ਰਾਜਾ ਵੜਿੰਗ ਨੇ ਕਿਹਾ ਜੇਕਰ ਕਿਸੇ ਨੇ ਸਵਾਲ ਜਵਾਬ ਕਰਨੇ ਹਨ ਤਾਂ ਉਹ ਮੈਨੂੰ ਕਰਨ ਇਸ ਤਰਾਂ ਕਿਸੇ ਦੀ ਵੀ ਪਤਨੀ ਨੂੰ ਰਸਤੇ ਦੇ ਵਿੱਚ ਰੋਕਣਾ ਸਹੀ ਨਹੀਂ ਹੈ |