ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ ਕਾਰਨ ਇੱਕ ਸਰਕਾਰੀ ਸਕੂਲ ਦੀ ਅਧਿਆਪਕਾਂ ਦੀ ਮੌਤ ਹੋ ਗਈ।ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ‘ਤੇ ਲਾਪਰਵਾਹੀ ਅਤੇ ਗਲਤ ਇੰਜੈਕਸ਼ਨ ਲਗਾਉਣ ਦੇ ਦੋਸ਼ ਲਗਾਏ ਅਤੇ ਹਸਪਤਾਲ ਹੰਗਾਮਾ ਕਰ ਕੇ ਮੰਗ ਕੀਤੀ ਕਿ ਡਾਕਟਰਾਂ ‘ਤੇ ਬਣਦੀ ਸਖਤ ਕਾਰਵਾਈ ਕੀਤੀ ਜਾਵੇ।ਮੌਕੇ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਅਧਿਆਪਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈਣ ਤੋਂ ਬਾਅਦ ਪੁਲਿਸ ਨੇ 2 ਡਾਕਟਰਾਂ ਨੂੰ ਹਿਰਾਸਤ ‘ਚ ਲਿਆ ਹੈ ਅਤੇ ਇਹ ਫਰਾਰ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਪ੍ਰੀਮਲਜੀਤ ਕੌਰ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਉਸਦੀ ਬੇਟੀ ਨੂੰ ਪੱਥਰੀ ਦੀ ਸਮੱਸਿਆ ਸੀ ਜਿਸ ਕਰਕੇ ਉਸ ਨੂੰ ਗੁਰਦਾਸਪੁਰ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ
ਜਿਸਦੇ ਸਾਰੇ ਟੈਸਟ ਨੌਰਮਲ ਸਨ ਅਤੇ ਅੱਜ ਡਾਕਟਰ ਵਲੋਂ ਉਸਦਾ ਆਪਰੇਸ਼ਨ ਕਰਨਾ ਸੀ ਪਰ ਲੜਕੀ ਨੂੰ ਬੇਹੋਸ਼ ਕਰਨ ਲਈ ਜੋ ਇੰਜੈਕਸ਼ਨ ਇੱਕ ਮਾਹਿਰ ਡਾਕਟਰ ਵਲੋਂ ਲਗਾਇਆ ਜਾਂਦਾ ਹੈ ਉਹ ਇੰਜੈਕਸ਼ਨ ਡਾਕਟਰ ਨੇ ਖੁਦ ਲਗਾ ਦਿੱਤਾ ਅਤੇ ਜਿਆਦਾ ਡੋਜ਼ ਹੋਣ ਕਾਰਨ ਲੜਕੀ ਦੇ ਦਿਲ ਦੀ ਧੜਕਣ ਰੁਕ ਜਾਣ ਕਾਰਨ ਉਸਦੀ ਮੌਤ ਹੋ ਗਈ।ਉਨ੍ਹਾਂ ਕਿਹਾ ਕਿ ਡਾਕਟਰ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੀ ਬੇਟੀ ਦੀ ਮੌਤ ਹੋਈ ਹੈ ਇਸ ਲਈ ਉਨ੍ਹਾਂ ਹਸਪਤਾਲ ‘ਚ ਹੰਗਾਮਾ ਕੀਤਾ ਅਤੇ ਮੰਗ ਕੀਤੀ ਕਿ ਡਾਕਟਰ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।