ਸੰਯੁਕਤ ਕਿਸਾਨ ਮੋਰਚੇ ਤੋਂ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ, ਉਨ੍ਹਾਂ ਦਾ ਕਹਿਣਾ ਹੈ ਉਹ ਦਿੱਲੀ ਧਰਨੇ ‘ਤੇ ਪਹਿਲਾਂ ਤਰ੍ਹਾਂ ਹੀ ਡਟੇ ਹੀ ਰਹਿਣਗੇ ਪਰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ‘ਚ ਸ਼ਾਮਲ ਨਹੀਂ ਹੋਣਗੇ।
ਸੰਯੁਕਤ ਕਿਸਾਨ ਮੋਰਚੇ ਵਲੋਂ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੂੰ 15 ਦਿਨਾਂ ਲਈ ਸਸਪੈਂਡ ਕਰ ਦਿੱਤਾ ਗਿਆ ਸੀ ਪਰ ਅਜੇ ਉਹ ਮੁਅੱਤਲ ਚੱਲ ਰਹੇ ਹਨ।ਇਸ ਤੋਂ ਮਗਰੋਂ ਗੁਰਮਾਨ ਸਿੰਘ ਚੜੂਨੀ ਨੇ ਕਿਹਾ ਸੀ ਕਿ ਮਿਸ਼ਨ ਪੰਜਾਬ ਜਾਰੀ ਰਹੇਗਾ।
ਬੀਤੇ ਦਿਨੀਂ ਗੁਰਨਾਮ ਸਿੰਘ ਚੜੂਨੀ ਦਾ 117 ਸੀਟਾਂ ‘ਤੇ ਚੋਣਾਂ ਲੜਨ ਦਾ ਬਿਆਨ ਸਾਹਮਣੇ ਆਇਆ ਸੀ।ਚੜੂਨੀ ਦਾ ਕਹਿਣਾ ਹੈ ਕਿ ‘ਭਾਜਪਾ ਨੂੰ ਹਰਾਉਣ ਨਾਲ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ।ਜੇ ਵਾਪਸ ਹੁੰਦੇ ਹਨ ਤਾਂ ਡੈੱਥ ਵਾਰੰਟ ਕੈਂਸਲ ਨਹੀਂ ਹੋਏਗਾ, ਵੈਂਟੀਲੇਟ ਤੋਂ ਨਹੀਂ ਹਟਾਂਗੇ।ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿਸਾਨਾਂ ਦੀ ਸੰਪੂਰਨ ਸਮੱਸਿਆ ਦੇ ਹੱਲ ਲਈ ਲੁਟੇਰੇ ਗਿਰੋਹ ਨੂੰ ਵੋਟ ਨਾ ਦੇ ਕੇ ਸੱਤਾ ‘ਚੋਂ ਪੂਰੀ ਤਰ੍ਹਾਂ ਸਫਾਇਆ ਕਰਨਾ ਪਵੇਗਾ।