ਸੰਘਰਸ਼ ਪਾਰਟੀ ਦੇ ਸਰਪ੍ਰਸਤ ਗੁਰਨਾਮ ਸਿੰਘ ਚੜੂਨੀ ਨੇ ਅੱਜ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਇਸ ਮੌਕੇ ਚੜੂਨੀ ਨੇ ਕਿਹਾ ਕਿ ਸਾਂਝਾ ਸਾਂਝਾ ਮੋਰਚਾ ਬੇਰੁਜ਼ਗਾਰੀ ਤੇ ਨਸ਼ਿਆਂ ਦਾ ਖਾਤਮਾ ਕਰੇਗਾ।
ਚੜੂਨੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਅਮਨ-ਕਾਨੂੰਨ, ਨਸ਼ਾ, ਬੇਅਦਬੀ, ਨਕਲੀ ਸ਼ਰਾਬ ਅਤੇ ਨਕਲੀ ਖਾਣ-ਪੀਣ ਵਾਲੀਆਂ ਵਸਤਾਂ ‘ਤੇ ਸਖ਼ਤ ਕਾਨੂੰਨ ਬਣਾਉਣ ਦੀ ਗੱਲ ਕੀਤੀ ਹੈ।
ਚੜੂਨੀ ਨੇ ਕਿਹਾ ਕਿ ਅਸੀਂ ਦੇਸ਼ ਨੂੰ ਬਚਾਉਣ ਲਈ ਰਾਜਨੀਤੀ ਵਿਚ ਆਏ ਹਾਂ। ਸਰਕਾਰ ਆਉਣ ‘ਤੇ ਕਿਸਾਨ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ। ਹਰੇਕ ਕਿਸਾਨ ਨੂੰ ਅਫੀਮ ਦੀ ਖੇਤੀ ਕਰਨ ਲਈ ਇੱਕ ਏਕੜ ਦਾ ਲਾਇਸੈਂਸ ਦਿੱਤਾ ਜਾਵੇਗਾ।
ਇਸ ਨਾਲ ਆਮਦਨ ਵਧੇਗੀ, ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨ ਦੀ ਜ਼ਮੀਨ ਦੀ ਨਿਲਾਮੀ ਨਹੀਂ ਕੀਤੀ ਜਾਵੇਗੀ। ਕਿਸਾਨਾਂ ਨੂੰ ਸਹਿਕਾਰੀ ਖੇਤੀ ਕਰਵਾਈ ਜਾਵੇਗੀ, ਇਸ ਲਈ ਹਜ਼ਾਰਾਂ ਕਿਸਾਨਾਂ ਦਾ ਸਮੂਹ ਬਣਾਇਆ ਜਾਵੇਗਾ। ਉਤਪਾਦਨ ਤੋਂ ਲੈ ਕੇ ਖਪਤਕਾਰ ਤੱਕ ਦਾ ਸਾਰਾ ਕਾਰੋਬਾਰ ਕਿਸਾਨਾਂ ਦੇ ਹੱਥਾਂ ਵਿੱਚ ਹੋਵੇਗਾ।