ਟੋਕੀਓ ਉਲੰਪਿਕ ‘ਚ ਦਮਦਾਰ ਪ੍ਰਦਰਸ਼ਨ ਕਰਨ ਵਾਲੇ ਜੈਵਲਿਨ ਥ੍ਰੋਅ ਨੀਰਜ਼ ਚੋਪੜਾ ਨੇ ਇੱਕ ਵਾਰ ਫਿਰ ਕਮਾਲ ਕਰ ਦਿੱਤਾ ਹੈ।ਉਨ੍ਹਾਂ ਨੇ ਡਾਇਮੰਡ ਲੀਗ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਮੈਡਲ ‘ਤੇ ਕਬਜ਼ਾ ਕੀਤਾ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਪਿਛਲੇ 15 ਦਿਨਾਂ ‘ਚ ਦੂਜੀ ਵਾਰ ਆਪਣਾ ਹੀ ਨੈਸ਼ਨਲ ਰਿਕਾਰਡ ਤੋੜ ਦਿੱਤਾ।ਦੂਜੇ ਪਾਸੇ ੲੰਡਰਸਨ ਪੀਟਰਸ ਨੇ 90.31 ਮੀਟਰ ਦੂਰ ਭਾਲਾ ਸੁੱਟ ਕੇ ਗੋਲਡ ‘ਤੇ ਕਬਜ਼ਾ ਜਮਾਇਆ।
ਸਟਾਕਹੋਮ ‘ਚ ਖੇਡੀ ਗਈ ਡਾਇਮੰਡ ਲੀਗ ‘ਚ ਨੀਰਜ਼ ਨੇ ਪਹਿਲੇ ਹੀ ਯਤਨ ‘ਚ 89.94 ਮੀਟਰ ਦੂਰ ਭਾਲਾ ਸੁੱਟਿਆ।ਇਸ ਤਰ੍ਹਾਂ ਉਨ੍ਹਾਂ ਨੇ ਆਪਣਾ ਹੀ ਨੈਸ਼ਨਲ ਰਿਕਾਰਡ ਤੋੜ ਦਿੱਤਾ।ਜੋ 14 ਜੂਨ ਨੂੰ ਹੀ ਬਣਾਇਆ ਸੀ।ਉਦੋਂ ਨੀਰਜ਼ ਨੇ ਤੁਰਕੂ ‘ਚ ਪਾਵੇ ਨੁਰਮੀ ਖੇਡਾਂ ‘ਚ 89.30 ਮੀਟਰ ਦੂਰ ਭਾਲਾ ਸੁੱਟ ਕੇ ਸਿਲਵਰ ਮੈਡਲ ਜਿੱਤਿਆ ਸੀ।
ਡਾਇਮੰਡ ਲੀਗ ‘ਚ ਨੀਰਜ਼ ਚੋਪੜਾ ਦਾ ਪ੍ਰਦਰਸ਼ਨ
ਪਹਿਲਾ ਯਤਨ 98.94
ਦੂਜਾ ਯਤਨ 84.37
ਤੀਜਾ ਯਤਨ87.46
ਚੌਥਾ ਯਤਨ 84.77
ਪੰਜਵਾਂ ਯਤਨ 86.67
ਛੇਵਾਂ ਯਤਨ 86.84
ਅਗਲੇ ਮਹੀਨੇ ਅਮਰੀਕਾ ‘ਚ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ਤੋਂ ਪਹਿਲਾਂ ਨੀਰਜ ਚੋਪੜਾ ਦੇ ਲਈ ਇਹ ਸਭ ਤੋਂ ਵੱਡਾ ਟੂਰਨਾਮੈਂਟ ਸੀ, ਜਿਸ ‘ਚ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਵਰਲਡ ਚੈਂਪੀਅਨਸ਼ਿਪ 15 ਜੁਲਾਈ ਤੋਂ ਖੇਡੀ ਜਾਵੇਗੀ, ਇਸ ਤੋਂ ਪਹਿਲਾਂ ਨੀਰਜ ਚੋਪੜਾ ਕੋਈ ਟੂਰਨਾਮੈਂਟ ਨਹੀਂ ਖੇਡਣਗੇ।ਅਜਿਹੇ ‘ਚ ਇਹ ਡਾਇਮੰਡ ਲੀਗ ਉਨ੍ਹਾਂ ਦੇ ਲਈ ਬੇਹੱਦ ਖਾਸ ਰਹੀ।