ਬੀਤੇ ਬੁੱਧਵਾਰ ਨੂੰ ਪਿੰਡ ਬਰਕੀਲਾਲ ਦੇ ਨੇੜੇ ਖੇਤਾਂ ‘ਚ ਨਾੜ ਨੂੰ ਅੱਗ ਲੱਗਣ ਕਾਰਨ ਸਕੂਲ ਬੱਸ ਧੂੰਏਂ ਦੀ ਲਪੇਟ ‘ਚ ਆਉਣ ਕਾਰਨ ਪਲਟ ਗਈ ਸੀ, ਦੱਸ ਦੇਈਏ ਕਿ ਉਸ ਬੱਸ ‘ਚ 32 ਬੱਚੇ ਸਵਾਰ ਸਨ।ਉਸ ਬੱਸ ਦੀ ਮਿਆਦ ਇੱਕ ਸਾਲ ਪਹਿਲਾਂ ਹੀ ਖ਼ਤਮ ਹੋ ਚੁੱਕੀ ਸੀ।
ਇਸਦਾ ਮਾਡਲ 2006 ਸੀ।ਇਹ ਬੱਸ 15 ਸਾਲ ਤੱਕ ਚੱਲ ਸਕਦੀ ਸੀ।ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮਿਆਦ ਖ਼ਤਮ ਹੋਣ ਦੇ ਬਾਵਜੂਦ ਫਿਰ ਵੀ ਬੱਸ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਬੱਚਿਆਂ ਸਮੇਤ ਸੜਕਾਂ ‘ਤੇ ਦੌੜ ਰਹੀ ਸੀ।ਇਸ ਬੱਸ ‘ਚ ਡਰਾਈਵਰ ਦੇ ਇਲਾਵਾ ਕੋਈ ਨਹੀਂ ਸੀ।ਹਾਦਸੇ ਤੋਂ ਪਹਿਲਾਂ ਅਜਿਹੀਆਂ ਬੱਸਾਂ ‘ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ, ਇਸਦਾ ਜਵਾਬ ਆਰਟੀਏ ਗੁਰਦਾਸਪੁਰ ਸੁਖਵਿੰਦਰ ਸਿੰਘ ਨਹੀਂ ਦੇ ਸਕੇ।ਘਟਨਾ ਦੇ ਅਗਲੇ ਦਿਨ ਵੀਰਵਾਰ ਨੂੰ ਸ਼੍ਰੀ ਗੁਰੂ ਹਰ ਰਾਇ ਪਬਲਿਕ ਸਕੂਲ ਬੰਦ ਰਿਹਾ।
ਵੀਰਵਾਰ ਨੂੰ ਟ੍ਰੈਫਿਕ ਪੁਲਿਸ ਬਟਾਲਾ, ਰੋਡ ਸੇਫਟੀ ਟੀਮ ਗੁਰਦਾਸਪੁਰ ਅਤੇ ਐਜ਼ੂਕੇਸ਼ਨ ਸੇਲ ਹਰਕਤ ‘ਚ ਆਇਆ ਅਤੇ 20 ਬੱਸਾਂ ਦਾ ਚਾਲਾਨ ਕੀਤਾ।ਉਧਰ ਪੁਲਿਸ ਨੇ ਦੋਸ਼ੀ ਡ੍ਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਅੱਗ ‘ਚ ਝੁਲਸੇ ਬੱਚਿਆਂ 7 ਸਾਲਾ ਗੁਰਪ੍ਰਤਾਪ ਸਿੰਘ ਅਤੇ 6 ਸਾਲ ਸਹਿਜਪ੍ਰੀਤ ਕੌਰ ਨੂੰ ਦੂਜੇ ਨਿੱਜੀ ਹਸਪਤਾਲ ‘ਚ ਸ਼ਿਫਟ ਕਰ ਦਿੱਤਾ ਗਿਆ ਹੈ।ਇਨ੍ਹਾਂ ਬੱਚਿਆਂ ਦਾ ਹਾਲ ਜਾਣਨ ਲਈ ਵੀਰਵਾਰ ਨੂੰ ਚਾਈਲਡ ਰਾਈਟਸ ਪੰਜਾਬ ਸਟੇਟ ਕਮਿਸ਼ਨ ਫਾਰ ਪ੍ਰੋਟੇਕਸ਼ਨ ਦੀ ਮੈਂਬਰ ਡਾ. ਜੋਤੀ ਠਾਕੁਰ ਪਹੁੰਚੀ।ਬੱਚਿਆਂ ਦਾ ਹਾਲ ਜਾਣਨ ਤੋਂ ਬਾਅਦ ਡਾ. ਜੋਤੀ ਠਾਕੁਰ ਨੇ ਬੱਚਿਆਂ ਦੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ ਅਤੇ ਹਾਦਸੇ ਦੇ ਬਾਰੇ ‘ਚ ਜਾਣਕਾਰੀ ਹਾਸਿਲ ਕੀਤੀ।