ਅਡਾਨੀ ਗਰੁੱਪ ਦੇ ਬਾਨੀ ਤੇ ਚੇਅਰਮੈਨ ਗੌਤਮ ਅਡਾਨੀ ਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਜੈਕ ਮਾ ਵਰਗੇ ਚੀਨੀ ਅਰਬਪਤੀਆਂ ਨੂੰ ਲੋਬਲ ਵੈਲਥ ਰੈਂਕਿੰਗ ਵਿੱਚ ਪਛਾੜ ਦਿੱਤਾ ਹੈ। ਬਲੂਮਬਰਗ ਬਿਲੀਨੀਅਰ ਇੰਡੈਕਸ ਦੇ ਅਨੁਸਾਰ ਮੁਕੇਸ਼ ਅੰਬਾਨੀ ਦੀ ਦੌਲਤ ਵਿੱਚ 84 ਅਰਬ ਡਾਲਰ ਤੇ ਅਡਾਨੀ ਦੀ ਦੌਲਤ ਵਿੱਚ 78 ਅਰਬ ਡਾਲਰ ਦਾ ਵਾਧਾ ਹੋਇਆ ਹੈ, ਜਿਸ ਕਾਰਨ ਦੋਵੇਂ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਅਰਬਪਤੀਆ ਦੀ ਸੂਚੀ ਵਿੱਚ ਅੰਬਾਨੀ 12 ਵੇਂ ਅਤੇ ਅਡਾਨੀ 14ਵੇਂ ਸਥਾਨ ‘ਤੇ ਨੇ। ਹਾਸਲ ਜਾਣਕਾਰੀ ਅਨੁਸਾਰ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ 6.13 ਲੱਖ ਕਰੋੜ ਰੁਪਏ ਹੈ, ਜਦੋਂ ਕਿ ਗੌਤਮ ਅਡਾਨੀ ਦੀ ਸੰਪਤੀ ਦੀ ਕੁਲ ਕੀਮਤ 5.69 ਲੱਖ ਕਰੋੜ ਰੁਪਏ ਹੋ ਗਈ ਹੈ। ਇਸਦੇ ਨਾਲ, ਮੁਕੇਸ਼ ਅੰਬਾਨੀ ਹੁਣ ਦੁਨੀਆ ਦੇ 12ਵੇਂ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਹਨ। ਉਥੇ ਹੀ ਚੀਨ ਦੇ ਸਭ ਤੋਂ ਅਮੀਰ ਕਾਰੋਬਾਰੀ ਝੋਂਗ ਸ਼ਾਂਸਾਂ, ਜੋ ਕਿ ‘ਬੋਤਲ ਵਾਟਰ ਕਿੰਗ’ ਵਜੋਂ ਜਾਣੇ ਜਾਂਦੇ ਹਨ, 15 ਵੇਂ ਸਥਾਨ ‘ਤੇ ਹਨ। ਜਦੋਂ ਕਿ ਸਾਲ 2020 ਵਿਚ, ਉਹ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਮੰਨਿਆ ਜਾਂਦਾ ਸੀ।