ਚੀਨ ਵਿੱਚ ਮਿਆਂਮਾਰ ਦੇ ਰਾਜਦੂਤ ਦਾ ਦਿਹਾਂਤ ਹੋ ਗਿਆ ਹੈ। ਚੀਨ ਦੀ ਸਰਕਾਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਮਿਆਂਮਾਰ ਦੇ ਰਾਜਦੂਤ ਮਾਇਓ ਥੰਤ ਪੇ ਦੀ ਕਥਿਤ ਮੌਤ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ, “ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਤੁਸੀਂ ਕੀ ਜ਼ਿਕਰ ਕੀਤਾ ਹੈ।”
ਬੁਲਾਰੇ ਵਾਂਗ ਵੇਨਬਿਨ ਨੇ ਰਾਜਦੂਤ ਦੀ ਮੌਤ ਕਦੋਂ ਹੋਈ ਅਤੇ ਉਸ ਦੀ ਮੌਤ ਦਾ ਕਾਰਨ ਨਹੀਂ ਦੱਸਿਆ। ਮਾਇਓ ਥੰਤ ਪੇ 2019 ਤੋਂ ਚੀਨ ਵਿੱਚ ਮਿਆਂਮਾਰ ਦੇ ਰਾਜਦੂਤ ਵਜੋਂ ਸੇਵਾ ਕਰ ਰਹੇ ਸਨ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ, ‘ਉਨ੍ਹਾਂ ਨੇ ਖੁਦ ਨੂੰ ਚੀਨ-ਮਿਆਂਮਾਰ ਸਬੰਧਾਂ ਦੇ ਵਿਕਾਸ ਲਈ ਸਮਰਪਿਤ ਕੀਤਾ ਸੀ।’ ਉਨ੍ਹਾਂ ਕਿਹਾ, “ਅਸੀਂ ਉਨ੍ਹਾਂ ਦੇ ਅਚਾਨਕ ਦੇਹਾਂਤ ‘ਤੇ ਡੂੰਘੇ ਦੁੱਖ ਅਤੇ ਅਫਸੋਸ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਾਡੀ ਦਿਲੀ ਹਮਦਰਦੀ ਹੈ।” ਜ਼ਿਕਰਯੋਗ ਹੈ ਕਿ ਚੀਨ ਮਿਆਂਮਾਰ ਦੇ ਸਭ ਤੋਂ ਨਜ਼ਦੀਕੀ ਸਹਿਯੋਗੀਆਂ ਵਿੱਚੋਂ ਇੱਕ ਹੈ ਅਤੇ ਉਸ ਨੇ ਦੇਸ਼ ਦੀ ਸੱਤਾਧਾਰੀ ਫੌਜ ਲਈ ਸਪੱਸ਼ਟ ਸਮਰਥਨ ਜ਼ਾਹਰ ਕੀਤਾ ਹੈ, ਜਿਸ ਨੇ ਪਿਛਲੇ ਸਾਲ ਮਿਆਂਮਾ ਦੀ ਸੱਤਾ ‘ਤੇ ਕਬਜ਼ਾ ਕੀਤਾ ਸੀ।