ਸੰਯੁਕਤ ਕਿਸਾਨ ਮੋਰਚੇ ਨੇ ਗੁਰਨਾਮ ਚੜੂਨੀ ਦੇ ਬਿਆਨ ਤੋ ਖੁਦ ਨੂੰ ਵੱਖ ਕਰ ਲਿਆ।ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਆਗੂ ਡਾ. ਦਰਸ਼ਨ ਪਾਲ ਸਿੰਘ ਨੇ ਕਿਹਾ ਕਿ ਗੁਰਨਾਮ ਚੜੂਨੀ ਦੇ ਬਿਆਨ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਲੈਣਾ ਦੇਣਾ ਨਹੀਂ ਹੈ। ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਚੜੂਨੀ ਦੀ ਇਹ ਨਿੱਜੀ ਰਾਏ ਹੈ।ਸੰਯੁਕਤ ਕਿਸਾਨ ਮੋਰਚਾ ਕੋਈ ਚੋਣ ਨਹੀਂ ਲੜੇਗਾ , ਮੋਰਚਾ ਦਾ ਇਸ ਵੇਲੇ ਸਿਰਫ਼ ਇੱਕੋ ਮਕਸਦ ਹੈ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣਾ।
ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਆਗੂ ਚੋਣ ਲੜਕੇ ਸਰਕਾਰ ਬਣਾਉਣ ਤੇ ਲੀਡਰਾਂ ਨੂੰ ਦੱਸਣ ਸਰਕਾਰ ਕਿਵੇਂ ਚਲਾਈ ਜਾਂਦੀ ਹੈ। ਉਨ੍ਹਾਂ ਕਿਹਾ ਬਿਨਾਂ ਚੋਣ ਲੜੇ ਕਿਸਾਨਾਂ ਦੇ ਹਲਾਤ ਨਹੀਂ ਬਦਲਣਗੇ। ਚਡੂਨੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸਾਡੇ ਆਗੂ ਕਹਿ ਰਹੇ ਹਨ ਕਿ ਦੇਸ਼ ਭਰ ‘ਚ ਜਿੱਥੇ ਕਿਤੇ ਵੀ ਚੋਣਾਂ ਹੋਣਗੀਆਂ ਉਥੇ ਭਾਜਪਾ ਨੂੰ ਹਰਾਉਣ ਲਈ ਪ੍ਰਚਾਰ ਕਰਾਂਗੇ, ਭਾਜਪਾ ਦਾ ਦੇਸ਼ ਚੋਂ ਸਫ਼ਾਇਆ ਕਰ ਦਿਆਗੇ ਪਰ ਕੀ ਭਾਜਪਾ ਨੂੰ ਹਰਾਉਣ ਨਾਲ ਖੇਤੀ ਕਾਨੂੰਨ ਰੱਦ ਹੋ ਜਾਣਗੇ। ਹੁਣ ਤੱਕ ਕਿਸੇ ਹੋਰ ਵਿਰੋਧੀ ਪਾਰਟੀ ਨੇ ਵੀ ਨਹੀਂ ਕਿਹਾ ਕਿ ਉਹ ਕਾਨੂੰਨ ਰੱਦ ਕਰਵਾ ਸਕਦੇ ਨੇ। ਚਡੂਨੀ ਨੇ ਕਿਹਾ ਕਿ ਜੇ ਅਸੀਂ ਪੰਜਾਬ ਦੀ ਸੱਤਾ ਆਪਣੇ ਸੱਤਾਂ ‘ਚ ਲੈ ਕੈਂਦੇ ਹਾਂ ਤੇ ਪੰਜਾਬ ‘ਚ ਸਰਕਾਰ ਚਲਾ ਕੇ ਦਿਖਾਉਨੇ ਹਾਂ ਤਾਂ ਇਹ ਕਾਨੂੰਨ ਰੱਦ ਹੋ ਸਕਦੇ ਨੇ। ਇਸ ਲਈ ਸਾਨੂੰ ਮਿਸ਼ਨ ਪੰਜਾਬ ਸ਼ੁਰੂ ਕਰਨਾ ਚਾਹੀਦਾ।