ਕਿਸਾਨੀ ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਕਿਸਾਨ ਆਗੂ ਡਾਕਟਰ ਦਰਸ਼ਨ ਪਾਲ ਨੇ ਆਪਣੇ ਪੰਜਾਬ ਅਤੇ ਹਰਿਆਣਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੋ ਚੰਡੀਗੜ੍ਹ ਦੇ ਨੇੜੇ ਜਥੇਬੰਦੀਆਂ ਨੇ ਉਹ ਕੋਈ ਵੀ ਚੰਡੀਗੜ੍ਹ ਦਾ ਪ੍ਰੋਗਰਾਮ ਨਾ ਰੱਖਣ। ਸਭ ਤੋਂ ਪਹਿਲਾਂ ਅਸੀਂ 22 ਤਰੀਕ ਦਾ ਪ੍ਰੋਗਰਾਮ ਸਫਲ ਬਣਾਉਣਾ ਹੈ ਜੋ ਸਾਡੇ ਵੀਰ ਗ੍ਰਿਫ਼ਤਾਰ ਕੀਤੇ ਗਏ ਹਨ ਮੋਰਚਾ ਉਨ੍ਹਾਂ ਦੇ ਨਾਲ ਹੈ।
ਉਨ੍ਹਾਂ ਕਿਹਾ ਕਿ 3 ਕਿਸਾਨਾਂ ਨੂੰ ਚੰਡੀਗੜ੍ਹ ਪੁਲਿਸ ਨੇ 13 ਦਿਨ ਲਈ ਜੇਲ੍ਹ ਭੇਜ ਦਿੱਤਾ ਹੈ ਇਹ ਉਹ ਕਿਸਾਨ ਜੇਲ੍ਹ ਭੇਜੇ ਗਏ ਹਨ ਜੋ ਹਰ ਰੋਜ ਚੰਡੀਗੜ੍ਹ ਦੇ ਚੌਂਕਾਂ ਦੇ ਵਿੱਚ ਕਿਸਾਨੀ ਅੰਦੋਲਨ ਦੇ ਹੱਕ ‘ਚ ਧਰਨਾ ਲਾਉਂਦੇ ਹਨ |ਕਿਸਾਨ ਜਥੇਬੰਦੀ ਨਾਰਾਜ
ਦਰਸ਼ਨ ਪਾਲ ਨੇ ਕਿਹਾ ਕਿ ਸੰਯੁਕਤ ਮੋਰਚਾ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਾ ਹੈ ਕੌਰ ਕਮੇਟੀ ਮੈਂਬਰਾ ਨਾਲ ਮੁਲਾਕਾਤ ਕਰੇਗੀ | ਸੰਯੁਕਤ ਮੋਰਚਾ ਉਨਾਂ ਕਿਸਾਨਾਂ ਲਈ ਕਾਨੂੰਨੀ ਲੜਾਈ ਵੀ ਲੜੇਗਾ | ਇਸ ਲਈ ਸੰਯੁਕਤ ਮੋਰਚਾ ਚੰਡੀਗੜ੍ਹ ਦੇ ਨੇੜੇ ਤੇੜੇ ਸਾਰੀ ਕਿਸਾਨ ਜਥੇਬੰਦੀਆ ਨੂੰ ਅਪੀਲ ਕਰਦਾ ਹੈ ਕਿ ਉਹ ਕੋਈ ਵੀ ਪਲਾਨਿਗ ਫਿਲਹਾਲ ਨਾ ਕਰਨ ਅੱਜ ਸੰਯੁਕਤ ਮੋਰਚਾ ਚੰਡੀਗੜ੍ਹ ਦੇ ਵਿੱਚ ਗ੍ਰਿਫਤਾਰ ਹੋਏ ਕਿਸਾਨਾਂ ਨੂੰ ਲੈ ਕੇ ਕੋਈ ਫੈਸਲਾ ਕਰੇਗਾ ਇਸ ਲਈ ਅੱਜ ਦਾ ਦਿਨ ਕਿਸਾਨ ਰੁਕ ਜਾਣ |
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਲਦੇਵ ਸਿੰਘ ਸਿਰਸਾ ਭੁੱਖ ਹੜਤਾਲ ਤੇ ਸਿਰਸਾ ਦੇ ਵਿੱਚ ਬੈਠੇ ਹੋਏ ਹਨ ਜਿੱਥੇ ਕਿਸਾਨਾਂ ਤੇ ਦੇਸ਼ ਧ੍ਰੋਅ ਦੇ ਇਲਜਾਮ ਲਗਾਏ ਗਏ ਹਨ ਇਸ ਲਈ ਸਾਰੇ ਕਿਸਾਨਾਂ ਨੂੰ ਅਪੀਲ ਹੈ ਕਿ ਕੋਈ ਵੀ ਅਜਿਹੀ ਗੱਲ ਦਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਮੌਕਾ ਨਾ ਦਿੱਤਾ ਜਾਵੇ ਜਿਸ ਨਾਲ ਉਹ ਅੰਦੋਲਨ ਨੂੰ ਢਾਹ ਲਾ ਸਕਣ|