ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਰਹੇ ਹਨ ਜਿਸ ਨੂੰ ਲੈਕੇ ਕਈ ਇਲਾਕਿਆਂ ਦੇ ਵਿੱਚ ਮੁੜ ਅਨਲੌਕ ਸ਼ੁਰੂ ਹੋ ਗਿਆ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਵਿਡ ਪਾਬੰਦੀਆਂ ਦੇ ਵਿੱਚ ਵੀ ਰਾਹਤ ਦਿੱਤੀ ਗਈ ਹੈ । ਇਹ ਫੈਸਲਾ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਵਾਰ ਰੂਮ ਮੀਟਿੰਗ ਦੌਰਾਨ ਲਿਆ ਗਿਆ ਹੈ |
ਸ਼ਹਿਰ ਵਿੱਚ ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹਣਗੀਆਂ, ਜੋ ਪਹਿਲਾਂ ਸ਼ਾਮ 6 ਵਜੇ ਬੰਦ ਹੁੰਦੀਆਂ ਸਨ। ਸਾਰੇ ਰੈਸਟੋਰੈਂਟ, ਬਾਰ ਹਰਿਆਣਾ ਦੀ ਤਰਜ਼ ’ਤੇ 50 ਫ਼ੀਸਦ ਸਮਰੱਥਾ ਨਾਲ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹਣਗੇ। ਇਸ ਤੋਂ ਇਲਾਵਾ ਰਾਤ ਦਾ ਕਰਫਿਊ 10.30 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ, ਜਦਕਿ ਪਹਿਲਾਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗਦਾ ਸੀ।
ਇਸ ਦੇ ਨਾਲ ਪੰਜਾਬ ਸਰਕਾਰ ਵੱਲੋਂ ਵੀ ਅੱਜ ਪਾਬੰਦੀਆਂ ਵਿਚ ਢਿੱਲ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਸਿਨੇਮਾ ਹਾਲ, ਹੋਟਲ, ਜਿੰਮ 50% ਸਮਰੱਥਾ ਤੇ ਖੋਲਣ ਦਾ ਲਿਆ ਫ਼ੈਸਲਾ ਕੀਤਾ ਹੈ।