ਦੇਸ਼ ’ਚ ਜਿੱਥੇ ਇਕ ਪਾਸੇ ਕੋਰੋਨਾ ਨੇ ਤਬਾਹੀ ਮਚਾਈ ਹੋਈ ਹੈ, ਉਥੇ ਹੀ ਦੂਜੇ ਪਾਸੇ ਕੋਰੋਨਾ ਵੈਕਸੀਨ ਦੀ ਘਾਟ ਵੀ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਹਰਿਆਣਾ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਸਰਕਾਰ ਵਲੋਂ ਵੱਡਾ ਫੈਸਲਾ ਲਿਆ ਗਿਆ ਹੈ। ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬਾ ਸਰਕਾਰ ਕੋਰਨਾ ਵੈਕਸੀਨ ਖ਼ਰੀਦਣ ਲਈ ਗਲੋਬਲ ਟੈਂਡਰ ਜਾਰੀ ਕਰੇਗੀ ਤਾਂ ਜੋ ਸੂਬੇ ਦੇ 18 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਦਾ ਛੇਤੀ ਟੀਕਾਕਰਨ ਕੀਤਾ ਜਾ ਸਕੇ। ਇਸਦੇ ਨਾਲ ਹੀ ਅਨਿਲ ਵਿੱਜ ਨੇ ਦੱਸਿਆ ਕਿ ਕਰੋਨਾ ਖਿਲਾਫ਼ ਮਜਬੂਤ ਸੁਰੱਖਿਆ ਚੱਕਰ ਬਣਾਉਣ ਲਈ ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ ਤੇ ਇਸ ਲਈ ਸਰਕਾਰ ਨੂੰ ਵਿਸ਼ਵ ਚੋਂ ਜਿੱਥੋਂ ਕਿਤੋਂ ਵੀ ਵੈਕਸੀਨ ਮਿਲੇਗੀ ਤਾਂ ਸਰਕਾਰ ਛੇਤੀ ਤੋਂ ਛੇਤੀ ਲਿਆ ਕੇ ਨਾਗਰਿਕਾਂ ਨੂੰ ਲਗਾਏਗੀ।’