ਕਾਂਗਰਸ ਨੇਤਾ ਰਾਹੁਲ ਗਾਂਧੀ ਆਪਣੇ ਖ਼ਿਲਾਫ਼ ਦਰਜ ਮਾਨਹਾਨੀ ਦੇ ਮਾਮਲੇ ਵਿੱਚ ਬਿਆਨ ਦਰਜ ਕਰਵਾਉਣ ਲਈ ਸੂਰਤ ਦੀ ਅਦਾਲਤ ਵਿੱਚ ਪੁੱਜ ਗਏ ਹਨ। ਇਹ ਕੇਸ ਗੁਜਰਾਤ ਦੇ ਵਿਧਾਇਕ ਵੱਲੋਂ “ਮੋਦੀ ਉਪਨਾਮ” ‘ਤੇ ਰਾਹੁਲ ਵੱਲੋਂ ਕੀਤੀ ਟਿੱਪਣੀ ਕਾਰਨ ਦਾਇਰ ਕੀਤਾ ਗਿਆ ਸੀ। ਸੂਰਤ ਤੋਂ ਭਾਜਪਾ ਦੇ ਵਿਧਾਇਕ ਪੂਰਨੇਸ਼ ਮੋਦੀ ਨੇ ਅਪਰੈਲ 2019 ਵਿੱਚ ਰਾਹੁਲ ਗਾਂਧੀ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 499 ਅਤੇ 500 ਤਹਿਤ ਸ਼ਿਕਾਇਤ ਦਰਜ ਕਰਵਾਈ ਸੀ। ਹਫ਼ਤਾ ਪਹਿਲਾਂ ਸੂਰਤ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਏਐੱਨ ਦਵੇ ਨੇ ਕਾਂਗਰਸੀ ਨੇਤਾ ਨੂੰ 24 ਜੂਨ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ ਤਾਂ ਜੋ ਉਹ ਇਸ ਕੇਸ ਵਿੱਚ ਆਪਣਾ ਅੰਤਿਮ ਬਿਆਨ ਦਰਜ ਕਰਵਾ ਸਕਣ।