ਕੋਰੋਨਾ ਦੇ ਕਹਿਰ ਵਿੱਚ ਘਿਰੇ ਭਾਰਤ ਦੀ ਹੁਣ ਵਿਦੇਸ਼ੀ ਮੁਲਕ ਸਹਾਇਤਾ ਕਰ ਰਹੇ ਹਨ। ਇਸੇ ਤਹਿਤ ਕੈਨੇਡਾ ਨੇ ਵੀ ਭਾਰਤ ਦੀ ਮਦਦ ਦਾ ਐਲਾਨ ਕੀਤਾ ਹੈ। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਭਾਰਤ ਨੂੰ 10 ਮਿਲੀਅਨ ਡਾਲਰ ਦੀ ਮਦਦ ਦੇਵੇਗੀ। ਜਸਟਿਨ ਟਰੂਡੋ ਨੇ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਕੈਨੇਡਾ ਦੀ ਸਰਕਾਰ ‘ਕੈਨੇਡੀਅਨ ਰੈੱਡ ਕਰਾਸ’ ਰਾਹੀਂ ‘ਭਾਰਤੀ ਰੈੱਡ ਕਰਾਸ’ ਨੂੰ 10 ਮਿਲੀਅਨ ਡਾਲਰ ਦਾ ਫੰਡ ਦੇ ਰਹੀ ਹੈ ਜੋ ਭਾਰਤ ਨੂੰ ਕੋਰੋਨਾ ਸੰਕਟ ਤੋਂ ਬਾਹਰ ਆਉਣ ਲਈ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਟਵਿੱਟਰ ਰਾਹੀਂ ਇਹ ਐਲਾਨ ਕਰਦੇ ਹੋਏ ਕਿਹਾ ਹੈ ਕਿ ਭਾਰਤ ਦੇ ਹਾਲਾਤ ਕਾਫ਼ੀ ਗੰਭੀਰ ਹਨ। ਇਸ ਨੂੰ ਲੈ ਕੇ ਕੈਨੇਡਾ ਦੇ ਲੋਕ ਵੀ ਫਿਕਰਾਂ ‘ਚ ਡੁੱਬੇ ਹੋਏ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਨੇ ਭਾਰਤ ਦੀ ਸਹਾਇਤਾ ਦਾ ਐਲਾਨ ਕੀਤਾ ਸੀ।