ਮਹਾਨ ਅਦਾਕਾਰ ਦਿਲੀਪ ਕੁਮਾਰ ਨੂੰ ਸਾਹ ਦੀ ਤਕਲੀਫ ਤੋਂ ਬਾਅਦ ਇਥੋਂ ਦੇ ਹਸਪਤਾਲ ਵਿਚਲੇ ਆਈਸੀਯੂ ਵਿਚ ਦਾਖਲ ਕਰਵਾਇਆ ਗਿਆ ਹੈ। ਕਰੀਬ 10 ਦਿਨ ਪਹਿਲਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। ਹਸਪਤਾਲ ਦੇ ਸੂਤਰਾਂ ਅਨੁਸਾਰ 98 ਸਾਲਾ ਅਭਿਨੇਤਾ ਨੂੰ ਕੱਲ੍ਹ ਉਪਨਗਰ ਖਾਰ ਦੇ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਹੁਣ ਉਸ ਦੀ ਸਿਹਤ ਠੀਕ ਹੈ। ਇਹ ਹਸਪਤਾਲ ਕੋਵਿਡ ਕੇਂਦਰ ਨਹੀਂ ਹੈ।