ਜੇਕਰ ਤੁਸੀਂ ਵੀ ਮਾਈਗ੍ਰੇਨ ਤੋਂ ਪ੍ਰੇਸ਼ਾਨ ਹੋ, ਤਾਂ ਚਿੰਤਾ ਨਾ ਕਰੋ। ਅਸੀਂ ਤੁਹਾਨੂੰ ਆਸਾਨ ਤਰੀਕਾ ਦੱਸਦੇ ਹਾਂ, ਜੋ ਤੁਹਾਡੇ ਦਰਦ ਨੂੰ ਕਾਫੀ ਹੱਦ ਤੱਕ ਘੱਟ ਕਰ ਦੇਵੇਗਾ। ਇਕ ਨਵੇਂ ਅਧਿਐਨ ੱਚ ਬ੍ਰਿਟੇਨ ਦੇ ਖੋਜੀਆਂ ਨੇ ਦਾਅਵਾ ਕੀਤਾ ਹੈ ਕਿ ਵਿਟਾਮਿਨ ਡੀ ਨਾਲ ਮਾਈਗ੍ਰੇਨ ਛੂ ਮੰਤਰ ਹੋ ਜਾਵੇਗਾ।
ਸੂਰਜ ਦੀਆਂ ਕਿਰਨਾਂ ਵਿਟਾਮਿਨ ਡੀ ਦਾ ਸਭ ਤੋਂ ਚੰਗਾ ਸ੍ਰੋਤ ਹੈ। ਇਸ ਲਈ, ਵਿਟਾਮਿਨ ਡੀ ਦੀਆਂ ਗੋਲੀਆਂ ਆਸਾਨੀ ਨਾਲ ਉਪਲੱਬਧ ਹਨ। ਖੋਜੀਆਂ ਮੁਤਾਬਕ ਵਿਟਾਮਿਨ ਡੀ ਦਾ ਪੂਰਕ ਆਹਾਰ ਮਾਈਗ੍ਰੇਨ ਦੇ ਅਟੈਕ ਨੂੰ ਜਾਦੁਈ ਤਰੀਕੇ ਨਾਲ ਘੱਟ ਕਰ ਸਕਦਾ ਹੈ।
ਟੈਸਟ ‘ਚ ਖੋਜੀਆਂ ਨੇ ਮਾਈਗ੍ਰੇਨ ਦੇ ਰੋਗੀਆਂ ਨੂੰ ਛੇ ਮਹੀਨਿਆਂ ਤੱਕ ਰੋਜ਼ਾਨਾ ਵਿਟਾਮਿਨ ਡੀ ਦੀ ਖੁਰਾਕ ਦਿੱਤੀ ਅਤੇ ਦੇਖਿਆ ਕਿ ਮਾਈਗ੍ਰੇਨ ਦਾ ਅਟੈਕ, ਜੋ ਪਹਿਲਾਂ ਇਕ ਮਹੀਨੇ ‘ਚ ਛੇ ਦਿਨ ਪੈਂਦਾ ਸੀ, ਉਹ ਹੁਣ ਘਟਕੇ ਤਿੰਨ ਦਿਨ ਹੋ ਗਿਆ। ਵਿਟਾਮਿਨ ਡੀ ਦੀ ਇਹ ਗੋਲੀ ਦਿਮਾਗ ਦੀਆਂ ਖੂਨ ਦੀਆਂ ਨਾੜੀਆਂ ‘ਚ ਸੋਜ਼ ਨੂੰ ਘੱਟ ਕਰਕੇ ਖੂਨ ਦੇ ਪ੍ਰਵਾਹ ਨੂੰ ਠੀਕ ਕਰਦਾ ਹੈ। ਇਸ ਨਾਲ ਮਾਈਗ੍ਰੇਨ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਬ੍ਰਿਟੇਨ ‘ਚ 10 ਚੋਂ ਇੱਕ ਵਿਅਕਤੀ ਮਾਈਗ੍ਰੇਨ ਤੋਂ ਪੀੜਤ ਹੈ। ਨਵੇਂ ਅਧਿਐਨ ਮੁਤਾਬਕ, ਵਿਟਾਮਿਨ ਡੀ ਦੇ ਕੈਪਸੂਲ ਸਸਤੇ ਅਤੇ ਜ਼ਿਆਦਾ ਫਾਇਦੇਮੰਦ ਹਨ। ਡੇਨਮਾਰਕ ਦੀ ਏਲਬਾਰਗ ਯੂਨੀਵਰਸਿਟੀ ਦੇ ਵਿਿਗਆਨੀਆਂ ਨੇ ਆਪਣੇ ਅਧਿਐਨ ‘ਚ ਮਾਈਗ੍ਰੇਨ ਦੇ ਦਰਦ ਨੂੰ ਘੱਟ ਕਰਨ ‘ਚ ਵਿਟਾਮਿਨ ਡੀ ਨੂੰ ਅਸਰਦਾਰ ਪਾਇਆ ਗਿਆ।