ਭੁੰਨੇ ਹੋਏ ਛੋਲਿਆਂ ਵਿੱਚ ਭਰਪੂਰ ਮਾਤਰਾ ਵਿਚ ਪ੍ਰੋਟੀਨ, ਕੈਲਸ਼ੀਅਮ,ਕਾਰਬੋਹਾਈਡ੍ਰੇਟ ਤੇ ਵਿਟਾਮਿਨ ਪਾਏ ਜਾਂਦੇ ਆ ਇਸ ਲਈ ਭੁੰਨੇ ਹੋਏ ਛੋਲਿਆਂ ਨੂੰ ਸਾਡੇ ਸਰੀਰ ਲਈ ਖਜਾਨਾ ਮੰਨਿਆ ਜਾਂਦਾ ਹੈ। ਭੁੰਨੇ ਹੋਏ ਛੋਲੇ ਤੇ ਗੁੜ ਨੂੰ ਖਾਣ ਨਾਲ ਸਾਡੇ ਸਰੀਰ ਵਿਚ ਕਈ ਫਾ-ਇ-ਦੇ ਦੇਖਨ ਨੂੰ ਮਿਲਦੇ ਹਨ। ਭੁੰਨੇ ਹੋਏ ਛੋਲੇ ਸਾਡੇ ਸਰੀਰ ਵਿੱਚ ਰੋ-ਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦੇ ਹਨ, ਜੇਕਰ ਛੋਲਿਆਂ ਨੂੰ ਸਹੀ ਤਰੀਕੇ ਨਾਲ ਲਿਆ ਜਾਵੇ ਤਾਂ ਇਹ ਆਪਣੇ ਸਰੀਰ ਵਿੱਚੋਂ ਫਾਲਤੂ ਚਰਬੀ ਨੂੰ ਘਟਾਉਂਦਾ ਹੈ। ਜੇਕਰ ਤੁਸੀਂ ਭੁੰਨੇ ਹੋਏ ਛੋਲੇ ਖਾਂਦੇ ਹੋ ਤਾਂ ਇਸ ਨਾਲ ਕਬਜ਼ ਵਰਗੀ ਭਿਆਨਕ ਬੀਮਾਰੀ ਦੂਰ ਰਹਿੰਦੀ ਹੈ,
ਭੁੰਨੇ ਹੋਏ ਛੋਲਿਆਂ ਦੇ ਗੁਣ-ਭੁੰਨੇ ਛੋਲ ਇੱਕ ਕੱਪ ‘ਚ 15 ਗ੍ਰਾਮ ਪ੍ਰੋਟੀਨ ਤੇ 13 ਗ੍ਰਾਮ ਡਾਏਟਰੀ ਫਾਈਬਰ ਹੁੰਦਾ ਹੈ। ਇਸ ਤੋਂ ਇਲਾਵਾ ਇਸ ‘ਚ 6 ਗ੍ਰਾਮ ਫਾਈਬਰ, 4.2 ਗ੍ਰਾਮ ਸ਼ੁਗਰ, 6 ਮਿ. ਗ੍ਰਾ. ਸੋਡੀਅਮ, 240 ਮਿ. ਗ੍ਰਾ. ਪੋਟਾਸ਼ੀਅਮ, 0 ਮਿ. ਗ੍ਰਾ. 2.5 ਗ੍ਰਾਮ ਚਰਬੀ , 22 ਗ੍ਰਾਮ ਕਾਰਬੋਹਾਈਡਰੇਟ ਹੁੰਦੇ ਹਨ।
ਭਾਰ ਘੱਟ ਕਰਨ ‘ਚ ਮਦਦਗਾਰ
ਭੁੰਨੇ ਹੋਏ ਛੋਲੇ ਖਾਣ ਨਾਲ ਸਿਰਫ਼ ਪੇਟ ਹੀ ਨਹੀਂ ਘੱਟਦਾ ਬਲਕਿ ਭਾਰ ਘਟਾਉਣ ‘ਚ ਵੀ ਕਾਫ਼ੀ ਮਦਦ ਕਰਦਾ ਹੈ। ਜੇਕਰ ਤੁਸੀ ਹਰ ਰੋਜ਼ 1 ਜਾਂ 2 ਪੌਂਡ ਕਿਲੋ ਭਾਰ ਘਟਾਉਣਾ ਚਾਹੁੰਦੇ ਹੋ ਤਾ ਤੁਹਾਨੂੰ ਦਿਨ ‘ਚ 500–1000 ਕੈਲਰੀ ਘੱਟ ਕਰਨੀ ਹੋਵੇਗੀ । ਜੇਕਰ ਤੁਸੀ ਰੋਜ਼ ਇੱਕ ਮੁੱਠੀ ਵੀ ਛੋਲਿਆਂ ਦੀ ਖਾਂਦੇ ਹੋ ਤਾਂ ਤੁਸੀ 46–50 ਕੈਲਰੀ ਖ਼ਤਮ ਕਰ ਸਕਦੇ ਹੋ।
ਭੁੱਖ ਦਾ ਘੱਟ ਲੱਗਣਾ
ਭਾਰ ਘਟਾਉਣ ਲਈ ਤੁਸੀ ਛੋਲੇ ਘਰ ਵੀ ਭੁੰਨ ਕੇ ਖਾ ਸਕਦੇ ਹੋ ਜਾਂ ਬਾਜ਼ਾਰ ‘ਚੋਂ ਵੀ ਖਰੀਦ ਕੇ ਲਿਆ ਸਕਦੇ ਹੋ। ਰੋਜ਼ ਸਵੇਰੇ ਸ਼ਾਮ ਭੁੱਜੇ ਹੋਏ ਛੋਲੇ ਖਾਣ ਨਾਲ ਭੁੱਖ ਵੀ ਘੱਟ ਲੱਗਦੀ ਹੈ। ਇਸ ਤਰ੍ਹਾਂ ਨਾਲ ਭਾਰ ਵੀ ਜਲਦੀ ਘੱਟਦਾ ਹੈ। ਇਸ ‘ਚ ਤੁਸੀ ਪਿਆਜ਼, ਟਮਾਟਰ , ਗਾਜਰ , ਮੂਲੀ, ਨਿੰਬੂ ਦਾ ਰਸ ਆਦਿ ਮਿਲਾ ਕੇ ਖਾ ਸਕਦੇ ਹੋ।
ਹੋਰ ਕਈ ਫਾਇਦੇ
ਛੋਲਿਆਂ ‘ਚ ਆਇਰਨ ਦੀ ਜਿਆਦਾ ਮਾਤਰਾ ਹੁੰਦੀ ਹੈ। ਜੋ ਔਰਤਾਂ ਲਈ ਵਧੀਆ ਤੱਤ ਹੈ। ਕਈ ਔਰਤਾਂ ਨੂੰ ਅਨੀਮੀਆ ਹੋ ਜਾਂਦਾ ਹੈ ਉਸ ਤੋਂ ਬਚਣ ਲਈ ਆਪਣੀ ਡਾਇਟ ‘ਚ ਛੋਲੇ ਸ਼ਾਮਿਲ ਕਰੋ। ਜਿਨ੍ਹਾਂ ਲੋਕ ਨੂੰ ਅਨੀਮੀਆ ਹੁੰਦਾ ਹੈ ਉਹਨਾਂ ਲਈ ਛੋਲੇ ਬਹੁਤ ਫਾਇਦੇਮੰਦ ਹਨ। ਇਸਦੇ ਸੇਵਨ ਨਾਲ ਸਰੀਰ ‘ਚ ਖੂਨ ਦੀ ਕਮੀ ਦੂਰ ਹੁੰਦੀ ਹੈ । ਇਨ੍ਹਾਂ ‘ਚ ਡਾਇਰੀ ਫਾਈਬਰ ਦੀ ਕਾਫ਼ੀ ਮਾਤਰਾ ਹੁੰਦੀ ਹੈ। ਜਿਸ ਦੇ ਸੇਵਨ ਨਾਲ ਭੋਜਨ ਚੰਗੀ ਤਰ੍ਹਾਂ ਪਚਦਾ ਹੈ।ਇਨ੍ਹਾਂ ਨਾਲ ਪਾਚਨ ਸ਼ਕਤੀ ਠੀਕ ਰਹਿੰਦੀ ਹੈ ਤੇ ਦਿਮਾਗ ਨੂੰ ਸ਼ਕਤੀ ਮਿਲਦੀ ਹੈ। ਇਸ ਨਾਲ ਖੂਨ ਵੀ ਸਾਫ਼ ਹੁੰਦਾ ਹੈ।ਚਿਹਰੇ ‘ਤੇ ਵੀ ਨਿਖ਼ਾਰ ਆਉਂਦਾ ਹੈ।ਛੋਲੇ ਖਾਣ ਨਾਲ ਸਾਡਾ ਦਿਲ ਵੀ ਠੀਕ ਰਹਿੰਦਾ ਹੈ ਤੇ ਹੋਰ ਕਈ ਬਿਮਾਰੀਆਂ ਤੋਂ ਬਚਾ ਕੇ ਰੱਖ ਦਾ ਹੈ। ਇਹ ਸਾਨੂੰ ਕੈਂਸਰ ਵਰਗੀਆਂ ਖ਼ਤਰਨਾਕ ਬਿਮਾਰੀਆਂ ਤੋਂ ਬਚਾਉਂਦਾ ਹੈ।