ਪੰਜਾਬ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਕੈਬਨਿਟ ਮੰਤਰੀ ਬਣੇ। ਇਸਦੇ ਤਹਿਤ ਉਨ੍ਹਾਂ ਨੂੰ ਟਰਾਂਸਪੋਰਟ ਵਿਭਾਗ ਮਿਲਿਆ। ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਿਛਲੇ ਦਿਨ ਤੋਂ ਵੱਖ ਵੱਖ ਥਾਵਾਂ ਤੇ ਬੱਸਾਂ ਵਿੱਚ ਸਫ਼ਰ ਕਰਕੇ ਯਾਤਰੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਜਾ ਰਿਹਾ ਹੈ।
ਇਸਦੇ ਤਹਿਤ ਉਨ੍ਹਾਂ ਦੁਆਰਾ 30 ਸਤੰਬਰ ਦੀ ਸਵੇਰ ਨੂੰ ਚੰਡੀਗੜ੍ਹ ਤੋਂ ਗਿੱਦੜਬਾਹਾ ਅਤੇ ਕੱਲ੍ਹ 01 ਅਕਤੂਬਰ ਨੂੰ ਗਿੱਦੜਬਾਹਾ ਦੇ ਕਿਸੇ ਪਿੰਡ ਤੋਂ ਬਠਿੰਡਾ ਬਾਈਪਾਸ ਤੱਕ ਦਾ ਸਫ਼ਰ ਕਰਕੇ ਸਫ਼ਰ ਕਰ ਰਹੇ ਯਾਤਰੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ।ਉਨ੍ਹਾਂ ਨੂੰ ਜਿੱਥੇ ਯਾਤਰੀਆਂ ਨੇ ਸਫ਼ਰ ਦੌਰਾਨ ਆਪਣੀਆਂ ਮੁਸ਼ਕਿਲਾਂ ਦੱਸੀਆਂ ਉੱਥੇ ਹੀ ਸਰਕਾਰੀ ਬੱਸਾਂ ਵਿੱਚ ਆਉਂਣ ਵਾਲੀਆਂ ਔਕੜਾਂ ਨੂੰ, ਲੋਕ ਸੋਸ਼ਲ ਮੀਡੀਏ ਦੇ ਜ਼ਰੀਏ ਰਾਜਾ ਵੜਿੰਗ ਤੱਕ ਪਹੁੰਚਾ ਰਹੇ ਹਨ।
ਇਸ ਸੰਬੰਧੀ ਜਾਣਕਾਰੀ ਰਾਜਾ ਵੜਿੰਗ ਨੇ ਟਵੀਟ ਰਾਹੀ ਦਿੱਤੀ ਹੈ ਕਿ ਲੋਕਾਂ ਦੁਆਰਾ ਸੋਸ਼ਲ ਮੀਡੀਆ ਤੇ ਟੈਗ ਕਰਕੇ ਦੱਸਿਆ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ‘ਚ ਤੰਬਾਕੂ, ਪਾਨ ਮਸਾਲਾ ਆਦਿ ਦੇ ਇਸ਼ਤਿਹਾਰ ਲਗਾਏ ਜਾਂਦੇ ਹਨ ਅਤੇ ਲੋਕਾਂ ਨੇ ਇਨ੍ਹਾਂ ਇਸ਼ਤਿਹਾਰਾਂ ਬਾਬਤ ਆਪਣੀ ਚਿੰਤਾਂ ਵੀ ਜਾਹਿਰ ਕੀਤੀ।ਇਸਦੇ ਨਾਲ ਹੀ ਰਾਜਾ ਵੜਿੰਗ ਦੁਆਰਾ ਭਰੋਸਾ ਦਿੱਤਾ ਗਿਆ ਕਿ ਤੰਬਾਕੂ, ਪਾਨ ਮਸਾਲਾ ਆਦਿ ਸਾਰੀਆਂ ਚੀਜ਼ਾਂ ਦੇ ਪੋਸਟਰ ਅਗਲੇ ਸ਼ੁੱਕਰਵਾਰ ਤੱਕ ਬੱਸਾਂ ਤੋਂ ਪੂਰੀ ਤਰ੍ਹਾਂ ਹਟਾ ਦਿੱਤੇ ਜਾਣਗੇ।
Many people on social media have tagged me since yesterday & mentioned their concern regarding advertisements of tobacco, pan masala etc on Punjab Govt buses
I assure you that posters of all items like tobacco, pan masala etc will be completely removed from buses by next Friday!
— Amarinder Singh Raja Warring (@RajaBrar_INC) October 1, 2021