ਬੁੱਧਵਾਰ, ਅਗਸਤ 20, 2025 04:58 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਜਾਖੜ ਨੇ ਨਾਰਾਜ਼ ਧੜੇ ਤੋਂ ਵੱਟਿਆ ਪਾਸਾ, ਕਿਹਾ ਭਾਲਦੇ ਨੇ ‘ਆਫ਼ਤ ‘ਚ ਅਵਸਰ’

by propunjabtv
ਮਈ 20, 2021
in ਦੇਸ਼
0

ਚੰਡੀਗੜ੍ਹ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਅੰਦਰਲੇ ਨਾਰਾਜ਼ ਧੜੇ ਦਾ ਸਾਥ ਦੇਣ ਤੋਂ ਪੂਰਾ ਟਾਲ਼ਾ ਵੱਟਿਆ ਹੈ ਅਤੇ ਅਸਿੱਧੇ ਢੰਗ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਪੱਖ ਪੂਰਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਆਫ਼ਤ ਦੇ ਮੌਕੇ ਆਪਣਾ ਦਾਅ ਲਾਉਣ ਦੀ ਤਾੜ ‘ਚਾਹੀਦਾ ਬੈਠੇ ਕੁਝ ਆਗੂਆਂ ਤੋਂ ਸੁਚੇਤ ਰਹਿਣਾ ਦੀ ਲੋੜ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਬਾਗ਼ੀਆਂ ਦੀਆਂ ਮੀਟਿੰਗਾਂ ‘ਚ ਸ਼ਾਮਲ ਨੇਤਾਵਾਂ ਅਤੇ ਮੰਤਰੀਆਂ ਦੀ ਗਿਣਤੀ ਦੇ ਝੂਠੇ ਅੰਕੜੇ ਜਾਰੀ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਜਾਰੀ ਇੱਕ ਬਿਆਨ ਵਿਚ ਜਾਖੜ ਨੇ ਪਾਰਟੀ ਆਗੂਆਂ ਨੂੰ ਉਨ੍ਹਾਂ ਨੇਤਾਵਾਂ ਤੋਂ ਸਾਵਧਾਨ ਕੀਤਾ ਹੈ ਜਿਹੜੇ ‘ਆਫ਼ਤ ਵਿਚ ਅਵਸਰ’ ਭਾਲਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਵਕਤੀ ਤੌਰ ਤੇ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਨੌਤੀ ਲੋਕਾਂ ਨੂੰ ਕੋਵਿਡ ਦੇ ਕਹਿਰ ਤੋਂ ਬਚਾਉਣਾ ਹੈ ਅਤੇ ਇਸ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਦੇ ਇਰਾਦੇ ਲੋਕ ਹਿਤ ਨਹੀਂ ਕਹੇ ਜਾ ਸਕਦੇ।

ਅੱਜ ਇੱਥੋਂ ਜਾਰੀ ਬਿਆਨ ਵਿਚ ਜਾਖੜ ਨੇ ਕਿਹਾ ਕਿ ਹਾਈਕੋਰਟ ਦੇ ਐਸ ਆਈ ਟੀ ਦੀ ਜਾਂਚ ਸਬੰਧੀ ਆਏ ਫ਼ੈਸਲੇ ਤੋਂ ਬਾਅਦ ਬੇਸ਼ੱਕ ਲੋਕਾਂ ਦੇ ਮਨਾਂ ਵਿਚ ਇਸ ਕੇਸ ਨੂੰ ਲੈ ਕੇ ਚਿੰਤਾਵਾਂ ਪੈਦਾ ਹੋਈਆਂ ਹਨ ਪਰ ਪੰਜਾਬ ਸਰਕਾਰ ਅਤੇ ਕਾਂਗਰਸ ਹਾਈ ਕਮਾਂਡ ਇਸ ਵਿਸ਼ੇ ਤੇ ਪੂਰੀ ਗੰਭੀਰ ਹੈ ਅਤੇ ਇਸ ਕੇਸ ਵਿਚ ਇਨਸਾਫ਼ ਲਾਜ਼ਮੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵਕਤ ਵਿਚ ਜੋ ਲੋਕ ਮੌਕਾ ਲੱਭ ਕੇ ਜੋ ਵਿਹਾਰ ਕਰ ਰਹੇ ਹਨ ਉਹਨੂੰ ਕਿਸੇ ਤਰੀਕੇ ਵੀ ਠੀਕ ਨਹੀਂ ਕਿਹਾ ਜਾ ਸਕਦਾ ਹੈ।

ਜਾਖੜ ਨੇ ਕਿਹਾ ਕਿ ਆਪਣੀਆਂ ਮੀਟਿੰਗਾਂ ਵਿਚ ਹਾਜ਼ਰ ਲੋਕਾਂ ਦੇ ਝੂਠੇ ਅੰਕੜੇ ਦੇ ਕੇ ਇਹ ਨੇਤਾ ਅਜਿਹੀ ਮੁਹਿੰਮ ਦੀ ਲੀਡਰਸ਼ਿਪ ਕਰਨ ਦਾ ਭਰਮ ਪਾਲ ਰਹੇ ਹਨ ਜੋ ਕਿ ਅਸਲ ਵਿਚ ਕੋਈ ਮੁਹਿੰਮ ਹੈ ਹੀ ਨਹੀਂ ਹੈ। ਉਨ੍ਹਾਂ ਨੇ ਅਲਟੀਮੇਟਮ ਦੇਕੇ ਝੂਠੀ ਵਾਹ-ਵਾਹ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਨੇਤਾਵਾਂ ਤੋਂ ਪਾਰਟੀ ਆਗੂਆਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਇਨ੍ਹਾਂ ਦੀਆਂ ਪਾਰਟੀ ਦੀ ਸਾਖ ਨੂੰ ਵੱਟਾ ਲਗਾਉਣ ਵਾਲੀਆਂ ਕਾਰਵਾਈਆਂ ਤੇ ਪਾਰਟੀ ਹਾਈਕਮਾਂਡ ਨਿਗ੍ਹਾ ਰੱਖ ਰਹੀ ਹੈ ਅਤੇ ਅਜਿਹੇ ਨੇਤਾਵਾਂ ਦਾ ਸਾਥ ਘਾਟੇ ਦਾ ਸੌਦਾ ਹੀ ਸਾਬਤ ਹੋਵੇਗਾ। ਇਸ ਲਈ ਅਜਿਹੇ ਨੇਤਾਵਾਂ ਤੋਂ ਦੂਰ ਰਿਹਾ ਜਾਵੇ ਜੋ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਕਿਸੇ ਦਾ ਵੀ ਇਸਤੇਮਾਲ ਕਰ ਸਕਦੇ ਹਨ ਅਤੇ ਜਿਨ੍ਹਾਂ ਨੂੰ ਇਸ ਸਮੇਂ ਪੰਜਾਬ ਦੇ ਅਸਲ ਮੁੱਦੇ, ਕੋਵਿਡ ਖ਼ਿਲਾਫ਼ ਲੜੀ ਜਾ ਰਹੀ ਲੜਾਈ ਦੀ ਬਜਾਏ ਆਪਣੇ ਹਿਤ ਪਿਆਰੇ ਹੋਏ ਪਏ ਹਨ।

ਜਾਖੜ ਨੇ ਕਿਹਾ ਕਿ ਫਿਰ ਵੀ ਜੇਕਰ ਕਿਸੇ ਸੀਨੀਅਰ ਆਗੂ ਦੀ ਕੋਈ ਭਾਵਨਾ ਨੂੰ ਠੇਸ ਪੁੱਜੀ ਹੈ ਤਾਂ ਉਹਦਾ ਹੱਲ ਕਰਨ ਲਈ ਹਾਈਕਮਾਂਡ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਸਾਰਾ ਮਸਲਾ ਧਿਆਨ ਵਿਚ ਹੈ ਅਤੇ ਇਸ ਮਸਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਕਿਸੇ ਗ਼ਲਤਫ਼ਹਿਮੀ ਵਿਚ ਆ ਕੇ ਕੋਵਿਡ ਤੋਂ ਧਿਆਨ ਨਾ ਹਟਾਇਆ ਜਾਵੇ ਕਿਉਂਕਿ ਸਾਡੀ ਜਵਾਬਦੇਹੀ ਲੋਕਾਂ ਪ੍ਰਤੀ ਹੋਣੀ ਚਾਹੀਦੀ ਹੈ ਅਤੇ ਲੋਕਾਂ ਦੀ ਇਸ ਵੇਲੇ ਵੱਡੀ ਜ਼ਰੂਰਤ ਕੋਵਿਡ ਨੂੰ ਰੋਕੇ ਜਾਣ ਦੀ ਹੈ।

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਾਰਟੀ ਆਗੂ ਆਪਣੇ ਕੋਵਿਡ ਰੋਕਥਾਮ ਲਈ ਸਰਕਾਰ ਵੱਲੋਂ ਦਿੱਤੇ ਪ੍ਰੋਗਰਾਮ ਤੇ ਫੋਕਸ ਕਰਨ ਅਤੇ 21 ਮਈ ਨੂੰ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੀ ਬਰਸੀ ਕੋਵਿਡ ਤੋਂ ਬਚਾਓ ਲਈ ਸੇਵਾ ਕਾਰਜ ਕਰਦੇ ਹੋਏ ਮਨਾਈ ਜਾਵੇ। ਉਨ੍ਹਾਂ ਨੇ ਆਗੂਆਂ ਨੂੰ ਕਿਹਾ ਕਿ ਉਹ ਪਾਰਟੀ ਵਿਚ ਵਿਸ਼ਵਾਸ ਰੱਖਣ । ਪਾਰਟੀ ਹਾਈਕਮਾਂਡ ਜਲਦ ਹੀ ਇਸ ਮਸਲੇ ਦਾ ਹੱਲ ਕਰ ਦੇਵੇਗੀ।

Share200Tweet125Share50

Related Posts

ਹੁਣ ONLINE GAMES ‘ਤੇ ਲੱਗੇਗਾ BAN, ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਮਿਲੇਗੀ ਸਖ਼ਤ ਸਜਾ

ਅਗਸਤ 20, 2025

ਦਿੱਲੀ ਦੀ CM ਰੇਖਾ ਗੁਪਤਾ ‘ਤੇ ਹੋਇਆ ਹਮਲਾ, ਮੁਲਜ਼ਮ ਗ੍ਰਿਫ਼ਤਾਰ

ਅਗਸਤ 20, 2025

ਨੀਲੇ ਡ੍ਰਮ ਨੇ ਫਿਰ ਪਾਈ ਦਹਿਸ਼ਤ, ਹੁਣ ਇੱਥੇ ਨੀਲੇ ਡ੍ਰਮ ‘ਚ ਮਿਲੀ ਪਤੀ ਦੀ ਲਾਸ਼

ਅਗਸਤ 19, 2025

ਮਨਿਕਾ ਵਿਸ਼ਵਕਰਮਾ ਨੂੰ ਮਿਲਿਆ ‘MISS UNIVERSE 2025’ ਦਾ ਤਾਜ, ਕੌਣ ਹੈ ਮਨਿਕਾ ਵਿਸ਼ਵਕਰਮਾ

ਅਗਸਤ 19, 2025

ਹੁਣ ਨੌਜਵਾਨਾਂ ਦੇ ਹਿਸਾਬ ਨਾਲ ਬਦਲੇਗੀ ਸਰਕਾਰ ਆਪਣੇ ਨਿਯਮ, Task Froce ਇੰਝ ਕਰੇਗੀ Reform

ਅਗਸਤ 16, 2025

1 ਘੰਟੇ ਦਾ ਸਫ਼ਰ ਹੁਣ 20 ਮਿੰਟ ‘ਚ ਹੋਵੇਗਾ, ਭਾਰੀ ਟਰੈਫਿਕ ਜਾਮ ਤੋਂ ਮਿਲੇਗੀ ਰਾਹਤ

ਅਗਸਤ 16, 2025
Load More

Recent News

ਮਾਨ ਸਰਕਾਰ ਦੀ ਸਮਾਰਟ ਗਵਰਨੈਂਸ ਦਾ ਕਮਾਲ, 10 ਹਜ਼ਾਰ ਅਧਿਆਪਕ ਬਣ ਰਹੇ AI ਦੇ ਮਾਹਿਰ

ਅਗਸਤ 20, 2025

ਕਿਸ ਸਮੇਂ ਕਰਨੀ ਚਾਹੀਦੀ ਹੈ ਗਰਮ ਜਾਂ ਠੰਡੀ ਸਿਕਾਈ, ਜਾਣੋ ਕੀ ਹੈ ਕਿਹੜੀ ਸੱਟ ‘ਤੇ ਬਿਹਤਰ

ਅਗਸਤ 20, 2025

ਮਿਸ਼ਨ ਰੁਜ਼ਗਾਰ ਤਹਿਤ CM ਮਾਨ ਨੇ 268 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਅਗਸਤ 20, 2025

ਹੁਣ ONLINE GAMES ‘ਤੇ ਲੱਗੇਗਾ BAN, ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਮਿਲੇਗੀ ਸਖ਼ਤ ਸਜਾ

ਅਗਸਤ 20, 2025

ਭਾਰਤ ਤੇ ਚੀਨ ਦੇ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਵਿਚਾਲੇ ਇਨ੍ਹਾਂ ‘ਤੇ ਬਣੀ ਸਹਿਮਤੀ

ਅਗਸਤ 20, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.