ਪੰਜਾਬ ਦੇ ਕਲਾਕਾਰਾਂ ਅਤੇ ਬੁੱਧੀਜੀਵੀਆਂ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਜੁਝਾਰੂ ਪੰਜਾਬ ਮੰਚ ਦੇ ਗਠਨ ਦਾ ਐਲਾਨ ਕੀਤਾ। ਚੋਣਾਂ ਵਿੱਚ 33 ਫੀਸਦੀ ਔਰਤਾਂ ਨੂੰ ਸੀਟਾਂ ਦੇਣ ਦਾ ਮੁੱਦਾ ਵੀ ਮੰਚ ਦੇ ਏਜੰਡੇ ਵਿੱਚ ਸ਼ਾਮਲ ਕੀਤਾ ਗਿਆ ਹੈ।
ਫਿਲਮ ਨਿਰਦੇਸ਼ਕ ਅਮਿਤੋਜ ਮਾਨ ਨੇ ਕਿਹਾ ਕਿ ਕਾਂਗਰਸ ਦੇ ਸਮੇਂ ਤੋਂ ਪਹਿਲਾਂ ਵੀ ਅੰਦੋਲਨ ਸੀ। ਇੱਕ ਸਰਕਾਰ ਗਈ ਹੈ, ਪਰ ਭਾਜਪਾ ਆਈ ਹੈ। ਨੀਤੀ ਉਹੀ ਰਹੀ। ਪਾਰਟੀਆਂ ਬਦਲਣ ਨਾਲ ਹਾਲਾਤ ਨਹੀਂ ਬਦਲਦੇ। ਜਜ਼ਦਾ ਪੰਜਾਬ ਮੰਚ ਦਾ ਗਠਨ ਕੀਤਾ ਗਿਆ ਹੈ, ਇਸ ਵਿੱਚ ਕਲਾਕਾਰ, ਬੁੱਧੀਜੀਵੀ, ਪੱਤਰਕਾਰ, ਖੇਤੀ ਮਾਹਿਰ ਸ਼ਾਮਲ ਹਨ। ਨੌਜਵਾਨ ਇਸ ਪਲੇਟਫਾਰਮ ਨਾਲ ਜੁੜਨ ਲੱਗੇ ਹਨ।
ਗਾਇਕ ਬੱਬੂ ਮਾਨ, ਫ਼ਿਲਮ ਨਿਰਦੇਸ਼ਕ ਅਮਿਤੋਜ ਮਾਨ, ਗਿਆਨੀ ਕੇਵਲ ਸਿੰਘ, ਖੇਤੀ ਮਾਹਿਰ ਦਵਿੰਦਰ ਸ਼ਰਮਾ, ਡਾ: ਬਲਵਿੰਦਰ ਸਿੰਘ ਸਿੱਧੂ, ਰਵਿੰਦਰ ਸ਼ਰਮਾ, ਅਦਾਕਾਰਾ ਗੁਲ ਪਨਾਗ, ਪੱਤਰਕਾਰ ਸਰਵਜੀਤ ਧਾਲੀਵਾਲ, ਦੀਪਕ ਸ਼ਰਮਾ, ਪੱਤਰਕਾਰ ਹਮੀਰ ਸਿੰਘ, ਡਾ: ਸ਼ਿਆਮ ਸੁੰਦਰ ਦੀਪਤੀ, ਰਣਜੀਤ ਬਾਵਾ ,ਜੱਸੀ ਬਾਜਵਾ, ਰਵਿੰਦਰ ਕੌਰ ਭੱਟੀ ਨੇ ਆਪਣੀ ਹਾਜ਼ਰੀ ਲਗਵਾਈ।
ਅਮਿਤੋਜ ਮਾਨ ਨੇ ਕਿਹਾ ਕਿ ਸਾਡਾ ੳੇੁਦੇਸ਼ ਰਾਜਨੀਤੀ ਨੂੰ ਪ੍ਰਭਾਵਿਤ ਕਰਨਾ ਹੈ।ਰਾਜਨੀਤੀ ਕਰਨਾ ਨਹੀਂ ਹੈ।ਕਦੇ ਸੋਚਿਆ ਨਹੀਂ ਸੀ ਕਿ ਪੰਜਾਬੀ ਵੀ ਖੁਦਕੁਸ਼ੀ ਕਰ ਸਕਦਾ ਹੈ।ਗੁਰੂਆਂ ਦੀ ਧਰਤੀ ਖਾਲੀ ਹੋ ਰਹੀ ਹੈ।ਯੂਥ ਵਿਦੇਸ਼ ਦੌੜ ਰਿਹਾ ਹੈ।ਸਰਕਾਰੀ ਟ੍ਰਾਂਸਪੋਰਟ, ਕਾਲਜ ਬੰਦ ਹੋ ਗਏ।ਦਵਾਈਆਂ ਨਹੀਂ ਮਿਲ ਰਹੀਆਂ।85 ਫੀਸਦੀ ਵਿਦਿਆਰਥੀਆਂ ਦਾ ਦਾਖਲਾ ਪ੍ਰਾਈਵੇਟ ਸਕੂਲ ‘ਚ ਹੈ।