ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਿਛਲੇ ਸਮੇਂ ਤੋਂ ਟਰਾਂਸਪੋਰਟ ਮਾਫੀਆ ਦਾ ਬੋਲਬਾਲਾ ਸੀ ਪਰ ਹੁਣ ਇਹ ਖਤਮ ਹੋ ਚੁੱਕਾ ਹੈ।
ਆਪਣੇ ਕੰਮ ਦੇ ਵੇਰਵੇ ਦਿੰਦਿਆਂ ਵੰਡੀਗ ਨੇ ਦੱਸਿਆ ਕਿ ਪੀਆਰਟੀਸੀ ਨੇ ਸਤੰਬਰ ਵਿੱਚ 39 ਕਰੋੜ ਅਤੇ ਪਨਬੱਸ ਨੇ 34.15 ਕਰੋੜ ਦੀ ਕਮਾਈ ਕੀਤੀ ਸੀ। ਅਕਤੂਬਰ ਵਿੱਚ 304 ਬੱਸਾਂ ਜ਼ਬਤ ਕੀਤੀਆਂ ਗਈਆਂ ਸਨ। ਡਿਫਾਲਟਰਾਂ ਤੋਂ 7 ਕਰੋੜ ਰੁਪਏ ਆਏ ਹਨ। ਇਸ ਦੇ ਨਾਲ ਹੀ ਇਕ ਮਹੀਨੇ ‘ਚ ਮਾਲੀਆ ਕੁਲੈਕਸ਼ਨ ‘ਚ 31 ਕਰੋੜ ਦਾ ਵਾਧਾ ਹੋਇਆ ਹੈ।