ਖੇਤੀਬਾੜੀ ਮੰਤਰੀ ਨਰੇਂਦਰ ਤੋਂਮਰ ਦੇ ਟਵੀਟ ਦਾ ਰਾਕੇਸ਼ ਟਿਕੈਤ ਵੱਲੋਂ ਜਵਾਬ ਦਿੱਤਾ ਗਿਆ ਹੈ | ਰਾਕੇਸ ਟਿਕੈਤ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ, ਜੇ ਸਰਕਾਰ ਨੇ ਗੱਲ ਕਰਨੀ ਹੈ, ਤਾਂ ਗੱਲ ਕਰ ਲਵੇਂ , ਪਰ ਕਿਸਾਨ ਸ਼ਰਤਾ ਨਾਲ ਕਦੇ ਵੀ ਗੱਲ ਨਹੀਂ ਕਰਨਗੇ |ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜੋ ਕਹੇ ਉਹ ਕਿਸਾਨ ਕਰਨ ਇਹ ਜ਼ਰੂਰੀ ਨਹੀਂ ਹੈ|
ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਜਿਸ ‘ਚ ਉਹ ਲਿਖਦੇ ਹਨ ਕਿ ਮੈਂ ਸਾਰੀਆਂ ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਇਸ ਅੰਦੋਲਨ ਨੂੰ ਖਤਮ ਕਰਨ ਅਤੇ ਵਿਚਾਰ ਵਟਾਂਦਰੇ ਦਾ ਮਾਧਿਅਮ ਅਪਣਾਉਣ, ਸਰਕਾਰ ਵਿਚਾਰ ਵਟਾਂਦਰੇ ਲਈ ਤਿਆਰ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ APMC ਦੀ ਮਿਆਦ ਖਤਮ ਨਹੀਂ ਹੋਏਗੀ,ਮੋਦੀ ਸਰਕਾਰ APMC ਨੂੰ ਵਧੇਰੇ ਸ਼ਕਤੀਸ਼ਾਲੀ ਅਤੇ ਕਿਸਾਨਾਂ ਲਈ ਲਾਭਦਾਇਕ ਬਣਾਉਣ ਲਈ ਵਚਨਬੱਧ ਹੈ।