ਟੋਕੀਓ ਉਲੰਪਿਕ 2020 ‘ਚ ਝੰਡਾ ਲਹਿਰਾ ਕੇ ਟੀਮ ਇੰਡੀਆ ਦੇ ਸਾਰੇ ਖਿਡਾਰੀ ਅੱਜ ਨਵੀਂ ਦਿੱਲੀ ਪਹੁੰਚ ਰਹੇ ਹਨ।ਰਾਜਧਾਨੀ ‘ਚ ਸੋਮਵਾਰ ਨੂੰ ਸੱਤਾਂ ਮੈਡਲਿਸਟ ਸਮੇਤ ਹੋਰ ਖਿਡਾਰੀਆਂ ਦਾ ਸਵਾਗਤ ਅਤੇ ਸਨਮਾਨ ਹੋਵੇਗਾ।ਸ਼ਾਮ ਨੂੰ ਦਿੱਲੀ ਦੇ ਅਸ਼ੋਕਾ ਹੋਟਲ ‘ਚ ਇਹ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ।ਪਹਿਲਾਂ ਇਹ ਇਵੈਂਟ ਮੇਜਰ ਧਿਆਨਚੰਦ ਸਟੇਡੀਅਮ ‘ਚ ਹੋਣਾ ਸੀ, ਪਰ ਹੁਣ ਅਸ਼ੋਕਾ ਹੋਟਲ ‘ਚ ਹੋਵੇਗਾ।
ਸਪੋਰਟਸ ਅਥਾਰਿਟੀ ਆਫ ਇੰਡੀਆ ਵਲੋਂ ਸਾਰੇ ਮੈਡਲਿਸਟ ਦਾ ਸਨਮਾਨ ਕੀਤਾ ਜਾਵੇਗਾ।ਇਸ ਇਵੈਂਟ ‘ਚ ਹੋਰ ਕਈ ਹਸਤੀਆਂ ਵੀ ਸ਼ਾਮਲ ਹੋ ਸਕਦੀਆਂ ਹਨ।ਇਨ੍ਹਾਂ ‘ਚ ਸਾਬਕਾ ਉਲੰਪਿਕ ਮੈਡਲਿਸਟ, ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਹੋਰ ਸਾਰੇ ਲੋਕ ਵੀ ਸ਼ਾਮਲ ਹੋਣਗੇ।ਦੱਸਣਯੋਗ ਹੈ ਕਿ ਕੋਰੋਨਾ ਸੰਕਟ ਕਾਲ ‘ਚ ਹੋਏ ਟੋਕੀਓ ਉਲੰਪਿਕ ‘ਚ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ।
ਇਸ ਵਾਰ ਭਾਰਤ ਦੇ ਨਾਮ ਕੁਲ 7 ਮੈਡਲ ਹਨ, ਜੋ ਅਜੇ ਤੱਕ ਕਿਸੇ ਵੀ ਉਲੰਪਿਕ ‘ਚ ਭਾਰਤ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ।ਇਨ੍ਹਾਂ ‘ਚ ਇੱਕ ਗੋਲਡ ਮੈਡਲ, ਦੋ ਸਿਲਵਰ ਮੈਡਲ ਅਤੇ ਚਾਰ ਬ੍ਰੋਂਜ ਮੈਡਲ ਸ਼ਾਮਲ ਹਨ।ਟੋਕੀਓ ਉਲੰਪਿਕ ਦੇ ਪਹਿਲੇ ਦਿਨ ਭਾਰਤ ਨੂੰ ਮੀਰਾਬਾਈ ਚਾਨੂ ਨੇ ਸਿਲਵਰ ਮੈਡਲ ਦਿਲਵਾਇਆ ਸੀ, ਜਦੋਂਕਿ ਉਲੰਪਿਕ ਦੇ ਆਖਿਰੀ ਦਿਨ ਨੀਰਜ ਚੋਪੜਾ ਨੇ ਭਾਰਤ ਨੂੰ ਗੋਲਡ ਮੈਡਲ ਦਿਵਾਇਆ।