ਜਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਉਲੰਪਿਕਸ ਸ਼ੁਰੂ ਹੋਣ ਤੋਂ ਮਹਿਜ਼ ਦੋ ਹਫ਼ਤੇ ਟੋਕੀਓ ਵਿੱਚ ਐਮਰਜੰਸੀ ਲਗਾ ਦਿੱਤੀ। ਇਹ ਹੁਕਮ ਸੋਮਵਾਰ ਤੋਂ ਲਾਗੂ ਹੋਣਗੇ ਤੇ 22 ਅਗਸਤ ਤੱਕ ਲਾਗੂ ਰਹਿਣਗੇ। ਉਲੰਪਿਕਸ 23 ਜੁਲਾਈ ਤੋਂ ਸ਼ੁਰੂ ਹੋ ਕੇ 8 ਅਗਸਤ ਤੱਕ ਚੱਲਣੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਇਹ ਹੁਕਮ ਲਾਗੂ ਕਰਨੇ ਲਾਜ਼ਮੀ ਹੋ ਗਏ ਸਨ। ਇਸ ਦਾ ਅਰਥ ਹੈ ਕਿ ਖੇਡਾਂ ਦੇਖਣ ਦੀ ਦਰਸ਼ਕਾਂ ਇਜਾਜ਼ਤ ਨਹੀਂ ਹੋਵੇਗੀ।