ਵੀਰਵਾਰ, ਨਵੰਬਰ 20, 2025 10:27 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਟ੍ਰਾਈਡੈਂਟ ਗਰੁੱਪ ਪੰਜਾਬ ‘ਚ 2000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ : ਕੈਬਨਿਟ ਮੰਤਰੀ ਸੰਜੀਵ ਅਰੋੜਾ

ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ

by Pro Punjab Tv
ਨਵੰਬਰ 20, 2025
in Featured, Featured News, ਪੰਜਾਬ, ਰਾਜਨੀਤੀ
0

ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਇੱਕ ਮਜ਼ਬੂਤ, ਜਵਾਬਦੇਹ ਅਤੇ ਅਗਾਂਹਵਧੂ ਉਦਯੋਗਿਕ ਮਾਹੌਲ ਸਿਰਜਣ ਅਤੇ ਪੰਜਾਬ ਨੂੰ ਉਦਯੋਗਿਕ ਹੱਬ ਬਣਾਉਣ ਦੇ ਯਤਨਾਂ ਦਰਮਿਆਨ ਟ੍ਰਾਈਡੈਂਟ ਗਰੁੱਪ, ਜਿਸਦਾ ਮਾਰਕੀਟ ਕੈਪ 18 ਹਜ਼ਾਰ ਕਰੋੜ ਰੁਪਏ ਅਤੇ ਟਰਨਓਵਰ 10 ਹਜ਼ਾਰ ਕਰੋੜ ਰਪੁਏ ਹੈ, ਪੰਜਾਬ ਵਿੱਚ 2000 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਿਹਾ ਹੈ। ਇਸ ਸਬੰਧ ਵਿੱਚ ਉਨ੍ਹਾਂ ਦੱਸਿਆ ਕਿ ਟ੍ਰਾਈਡੈਂਟ ਗਰੁੱਪ ਵੱਲੋਂ ਟੈਰੀ ਟਾਵਲ ਉਤਪਾਦਨ ਦੇ ਵਿਸਥਾਰ ਅਤੇ ਕਾਗਜ਼ ਨਿਰਮਾਣ ਉਦਯੋਗ ਦੇ ਆਧੁਨਿਕੀਕਰਨ ਲਈ ਬਰਨਾਲਾ ਵਿੱਚ 1500 ਕਰੋੜ ਰੁਪਏ ਅਤੇ ਮੋਹਾਲੀ ਵਿੱਚ ਇੱਕ ਕਾਰਪੋਰੇਟ ਦਫ਼ਤਰ ਅਤੇ ਸਮਰੱਥਾ ਨਿਰਮਾਣ ਕੇਂਦਰ ਦੀ ਸਥਾਪਨਾ ਲਈ 500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਸ ਨਿਵੇਸ਼ ਨਾਲ ਮੁੱਖ ਤੌਰ ‘ਤੇ 2000 ਸੈਮੀ ਸਕਿਲਡ ਪੇਂਡੂ ਔਰਤਾਂ ਨੂੰ ਰੋਜ਼ਗਾਰ ਮਿਲੇਗਾ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰਗਤੀਸ਼ੀਲ ਨੀਤੀਗਤ ਫੈਲਲਿਆਂ ਅਤੇ ਕਾਰੋਬਾਰ ਕਰਨ ‘ਚ ਆਸਾਨੀ ਲਈ ਚੁੱਕੇ ਗਏ ਸੁਧਾਰਾਤਮਕ ਕਦਮਾਂ ਨੇ ਸੂਬੇ ਨੂੰ ਨਿਵੇਸ਼ਕਾਂ ਲਈ ਸਭ ਤੋਂ ਵਧੀਆ ਪਸੰਦੀਦਾ ਸਥਾਨ ਬਣਾ ਦਿੱਤਾ ਹੈ। ਇਹ ਉਦਯੋਗ-ਪੱਖੀ ਨੀਤੀਆਂ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜੋ ਉਦਯੋਗ-ਪੱਖੀ ਮਾਹੌਲ ਨੂੰ ਵੱਧ ਤੋਂ ਵੱਧ ਸਾਜ਼ਗਾਰ ਬਣਾਉਣ ਵੱਲ ਕੇਂਦਰਿਤ ਹਨ।

ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਅਤੇ ਰਾਜ ਸਭਾ ਮੈਂਬਰ ਪਦਮ ਸ੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਅਸੀਂ ਵਧਦੀ ਘਰੇਲੂ ਅਤੇ ਨਿਰਯਾਤ ਦੀ ਮੰਗ ਨੂੰ ਪੂਰਾ ਕਰਨ ਲਈ ਧਾਗੇ ਦੇ ਕਾਰੋਬਾਰ ਦਾ ਵਿਸਥਾਰ ਕਰਨ ਦੇ ਨਾਲ-ਨਾਲ ਆਪਣੀਆਂ ਮੌਜੂਦਾ ਟੈਕਸਟਾਈਲ ਸਮਰੱਥਾਵਾਂ ਨੂੰ ਵਧਾਉਣ ਜਾ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਵਾਤਾਵਰਣ-ਅਨੁਕੂਲ ਅਤੇ ਕੁਸ਼ਲ ਉਤਪਾਦਨ ਪ੍ਰਕਿਰਿਆਵਾਂ ਨੂੰ ਯਕੀਨੀ ਬਣਾਉਣ ਲਈ ਤਕਨਾਲੋਜੀ ਅਤੇ ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸ਼ਨ ਰਾਹੀਂ ਕਾਗਜ਼ ਨਿਰਮਾਣ ਉਦਯੋਗ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਟੈਰੀ ਟਾਵਲਜ਼ ਵਿੱਚ ਇੱਕ ਮੋਹਰੀ ਨਿਰਯਾਤਕ ਅਤੇ ਨਿਰਮਾਤਾ ਵਜੋਂ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਉਤਪਾਦਨ ਨੂੰ ਵੀ ਵਧਾ ਰਹੇ ਹਾਂ ਅਤੇ ਇਸਦੇ ਨਾਲ ਹੀ ਸਥਾਨਕ ਨੌਜਵਾਨਾਂ ਅਤੇ ਕਰਮਚਾਰੀਆਂ ਦਰਮਿਆਨ ਹੁਨਰ ਵਿਕਾਸ ਅਤੇ ਤਕਨੀਕੀ ਮੁਹਾਰਤ ਨੂੰ ਵਧਾਉਣ ਲਈ ਇੱਕ ਸਮਰਪਿਤ ਸਮਰੱਥਾ ਨਿਰਮਾਣ ਕੇਂਦਰ ਸਥਾਪਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਵਪਾਰਕ ਕਾਰਜਾਂ ਨੂੰ ਸੁਵਿਧਾਜਨਕ ਬਣਾਉਣ ਅਤੇ ਹੁਨਰ ਨੂੰ ਆਕਰਸ਼ਿਤ ਕਰਨ ਲਈ ਮੋਹਾਲੀ ਵਿੱਚ ਇੱਕ ਅਤਿ-ਆਧੁਨਿਕ ਕਾਰਪੋਰੇਟ ਦਫ਼ਤਰ ਸਥਾਪਤ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਟ੍ਰਾਈਡੈਂਟ ਗਰੁੱਪ ਦੇ ਨਿਰਮਾਣ ਕੇਂਦਰ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿੱਚ ਸੰਘੇੜਾ ਅਤੇ ਧੌਲਾ ਅਤੇ ਮੱਧ ਪ੍ਰਦੇਸ਼ ਦੇ ਬੁਧਨੀ ਜ਼ਿਲ੍ਹੇ ਵਿੱਚ ਸਿਹੋਰ ਵਿੱਚ ਸਥਾਪਤ ਹਨ। ਇਸ ਗਰੁੱਪ ਦੇ ਕਾਰੋਬਾਰ ਵਿੱਚ 10 ਹਜ਼ਾਰ ਪਰਿਵਾਰ ਸਿੱਧੇ ਤੌਰ ‘ਤੇ ਕੰਮ ਕਰ ਰਹੇ ਹਨ ਅਤੇ ਅਸਿੱਧੇ ਤਰੀਕੇ ਨਾਲ ਇਹ ਗਰੁੱਪ 30 ਹਜ਼ਾਰ ਪਰਿਵਾਰਾਂ ਦਾ ਸਮਰਥਨ ਕਰ ਰਿਹਾ ਹੈ।

Tags: latest newspunjab newssanjeev aroraTrident Group to invest Rs 2000 crore in Punjab
Share198Tweet124Share49

Related Posts

ਸ੍ਰੀ ਅਨੰਦਪੁਰ ਸਾਹਿਬ ’ਚ ਆਨਲਾਈਨ ਟੈਂਟ ਸਿਟੀ ਬੁਕਿੰਗ ਪੋਰਟਲ ਸ਼ੁਰੂ

ਨਵੰਬਰ 20, 2025

ਪੰਜਾਬ ‘ਚ ਭਲਕੇ ਹੋਇਆ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ

ਨਵੰਬਰ 20, 2025

ਨੌਜਵਾਨਾਂ ਨੂੰ ਮਿਲੇ ਆਪਣਾ ਹੱਕ! ਬੀਬੀਐਮਬੀ ਵਿੱਚ ਹੁਣ ਸਿਰਫ਼ ਪੰਜਾਬ ਲਈ 3,000+ ਸਰਕਾਰੀ ਨੌਕਰੀਆਂ; ਮਾਨ ਸਰਕਾਰ ਨੇ ਇੱਕ ਵੱਖਰਾ ਕੇਡਰ ਬਣਾ ਕੇ ਪੰਜਾਬ ਦਾ ਗੁਆਚਿਆ ਹਿੱਸਾ ਕੀਤਾ ਬਹਾਲ

ਨਵੰਬਰ 20, 2025

ਬਿੱਲਾਂ ਦੀ ਮਨਜ਼ੂਰੀ ਲਈ ਰਾਜਪਾਲ, ਰਾਸ਼ਟਰਪਤੀ ਲਈ ਕੋਈ ਸਮਾਂ-ਸੀਮਾ ਨਹੀਂ: ਸੁਪਰੀਮ ਕੋਰਟ

ਨਵੰਬਰ 20, 2025

ਹਰਮੀਤ ਸਿੰਘ ਸੰਧੂ ਨੇ MLA ਵਜੋਂ ਚੁੱਕੀ ਸਹੁੰ

ਨਵੰਬਰ 20, 2025

ਵਿਦੇਸ਼ਾਂ ਵਿੱਚ ਸਿਖਲਾਈ ਪ੍ਰਾਪਤ ਪੰਜਾਬ ਦੇ ਅਧਿਆਪਕ ਅਤੇ ਪ੍ਰਿੰਸੀਪਲ ਹੁਣ ਬੱਚਿਆਂ ਨੂੰ ਸਮਾਰਟ ਅਤੇ ਆਧੁਨਿਕ ਸਿੱਖਿਆ ਕਰਨਗੇ ਪ੍ਰਦਾਨ

ਨਵੰਬਰ 20, 2025
Load More

Recent News

ਸ੍ਰੀ ਅਨੰਦਪੁਰ ਸਾਹਿਬ ’ਚ ਆਨਲਾਈਨ ਟੈਂਟ ਸਿਟੀ ਬੁਕਿੰਗ ਪੋਰਟਲ ਸ਼ੁਰੂ

ਨਵੰਬਰ 20, 2025

ਪੰਜਾਬ ‘ਚ ਭਲਕੇ ਹੋਇਆ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ

ਨਵੰਬਰ 20, 2025

ਟ੍ਰਾਈਡੈਂਟ ਗਰੁੱਪ ਪੰਜਾਬ ‘ਚ 2000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ : ਕੈਬਨਿਟ ਮੰਤਰੀ ਸੰਜੀਵ ਅਰੋੜਾ

ਨਵੰਬਰ 20, 2025

ਨੌਜਵਾਨਾਂ ਨੂੰ ਮਿਲੇ ਆਪਣਾ ਹੱਕ! ਬੀਬੀਐਮਬੀ ਵਿੱਚ ਹੁਣ ਸਿਰਫ਼ ਪੰਜਾਬ ਲਈ 3,000+ ਸਰਕਾਰੀ ਨੌਕਰੀਆਂ; ਮਾਨ ਸਰਕਾਰ ਨੇ ਇੱਕ ਵੱਖਰਾ ਕੇਡਰ ਬਣਾ ਕੇ ਪੰਜਾਬ ਦਾ ਗੁਆਚਿਆ ਹਿੱਸਾ ਕੀਤਾ ਬਹਾਲ

ਨਵੰਬਰ 20, 2025

ਬਿੱਲਾਂ ਦੀ ਮਨਜ਼ੂਰੀ ਲਈ ਰਾਜਪਾਲ, ਰਾਸ਼ਟਰਪਤੀ ਲਈ ਕੋਈ ਸਮਾਂ-ਸੀਮਾ ਨਹੀਂ: ਸੁਪਰੀਮ ਕੋਰਟ

ਨਵੰਬਰ 20, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.