ਬੀਤੇ ਦਿਨੀਂ ਬਿਜਲੀ ਸੰਕਟ ਨੂੰ ਲੈ ਕੇ ਲੋਕ ਬਹੁਤ ਪਰੇਸ਼ਾਨ ਹੋਏ ਹਨ, ਜਿਸ ਨੂੰ ਲੈ ਅੱਜ ਸ੍ਰੋਮਣੀ ਅਕਾਲੀ ਦਲ ਦੇ ਵੱਲੋਂ ਬਿਜਲੀ ਘਰਾਂ ਬਾਹਰ ਥਾਂ ਥਾਂ ਧਰਨਾ ਦਿੱਤਾ ਜਾ ਰਿਹਾ ਹੈ |ਇਸ ਮੌਕੇ ਹਰਸਿਮਰਤ ਬਾਦਲ ਦੇ ਵੱਲੋਂ ‘ਆਪ’ ਅਤੇ ਕਾਂਗਰਸ ‘ਤੇ ਨਿਸ਼ਾਨੇ ਸਾਧੇ ਗਏ ਹਨ | ਉਨ੍ਹਾਂ ਦਾ ਕਹਿਣਾ ਕਿ ਇਹ ਪ੍ਰਦਰਸ਼ਨ ਸਾਡੇ ਵੱਲੋਂ ਸੁੱਤੀ ਪਈ ਕਾਂਗਰਸ ਸਰਕਾਰ ਨੂੰ ਜਗਾਉਣ ਲਈ ਕੀਤਾ ਜਾ ਰਿਹਾ ਹੈ |
ਹਰਸਿਮਰਤ ਬੋਲੇ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਬੰਦ ਕਰਨ ਨਾਲ ਕੋਈ ਹੱਲ ਨਹੀਂ ਹੋਣਾ ਉਹ ਖ਼ੁਦ ਘਰੋਂ ਬਾਹਰ ਨਿਕਲ ਕੇ ਲੋਕਾਂ ਦਾ ਹਾਲ ਜਾਣਨ ਤਾਂ ਜੋ ਉਨਾਂ ਨੂੰ ਪਤਾ ਲੱਗ ਸਕੇ ਕਿ ਲੋਕ ਕਿੰਨੇ ਪਰੇਸ਼ਾਨ ਹਨ ,ਪਰ ਕੈਪਟਨ ਸਰਕਾਰ ਤਾਂ ਪੈਸਾ ਕਮਾਉਣ ਤੇ ਲੱਗੀ ਹੋਈ ਹੈ ਇਸ ਮਹਾਂਮਾਰੀ ਦੌਰਾਨ ਵੀ ਪੰਜਾਬ ਸਰਕਾਰ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਰਹੀ ਤੇ ਲੋਕਾਂ ਦੀਆਂ ਪੈਨਸ਼ਨਾਂ ਅਤੇ ਸਕਾਲਰਸ਼ਿਪ ਕੈਪਟਨ ਖਾ ਰਿਹਾ ਹੈ |ਇਸ ਦੇ ਨਾਲ ਹੀ ਹਰਸਿਮਰਤ ਦਾ ਕਹਿਣਾ ਕਿ ਕਾਂਗਰਸ ਠੱਗਾਂ ਦੀ ਸਰਕਾਰ ਹੈ ਚੋਰਾਂ ਦੀ ਸਰਕਾਰ ਹੈ | ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਪੈਟਰੋਲ ਡੀਜ਼ਲ ‘ਤੇ ਟੈਕਸ ਘਟਾਵੇ ਜੇਕਰ ਉਹ ਪੰਜਾਬ ਨੂੰ ਬਿਜਲੀ ਨਹੀਂ ਦੇ ਸਕਦੀ | ਪੰਜਾਬ ਸਰਕਾਰ ਲੋਕਾਂ ਦੀ ਮਦਦ ਕਰੇ ਅਸੀਂ ਖਾਲੀ ਖਜਾਣਾ ਆਪੇ ਭਰ ਲਵਾਂਗੇ ਪਹਿਲਾਂ ਵੀ ਕੈਪਟਨ ਸਰਕਾਰ ਸਾਡੇ ਲਈ ਖ਼ਜ਼ਾਨਾ ਖ਼ਾਲੀ ਛੱਡ ਕੇ ਗਈ ਸੀ |
ਇਸ ਮੌਕੇ ਆਮ ਆਦਮੀ ਪਾਰਟੀ ਤੇ ਵੀ ਹਰਸਿਮਰਤ ਬਾਦਲ ਨੇ ਤਿੱਖੇ ਸ਼ਬਦੀ ਹਮਲੇ ਕੀਤੇ ਕਿਹਾ ਦਿੱਲੀ ਦੇ ਵਿੱਚ ਕੋਰੋਨਾ ਕਰਕੇ ਲੋਕਾਂ ਦਾ ਬੁਰਾ ਹਾਲ ਹੈ ਅਤੇ ਕੇਜਰੀਵਾਲ ਇਸਤਿਹਾਰ ਤੇ ਪੈਸੇ ਲਾ ਰਿਹਾ ਹੈ | ਹਰਸਿਮਰਤ ਬਾਦਲ ਨੇ ‘ਆਪ’ ਅਤੇ ਕਾਂਗਰਸ ਦੋਵਾਂ ਨੂੰ ਚੋਰਾਂ ਦੀ ਸਰਕਾਰ ਦੱਸਿਆ |