ਦੇਸ਼ ‘ਚ ਡਰਾਈਵਿੰਗ ਲਾਇਸੈਂਸ ਬਣਾਉਣ ਵਾਲਿਆਂ ਲਈ ਇੱਕ ਰਹਾਤ ਭਰੀ ਖਬਰ ਸਾਹਮਣੇ ਆ ਰਹੀ ਹੈ | ਹੁਣ ਡਰਾਈਵਿੰਗ ਲਾਇਸੈਂਸ ਬਣਵਾਉਣ ਵੇਲੇ ਡ੍ਰਾਇਵਿੰਗ ਟੈਸਟ ਦੇਣ ਦੀ ਜ਼ਰੂਰਤ ਨਹੀਂ ਹੋਏਗੀ, ਕਿਉਂਕਿ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (MORTH) ਨੇ 1 ਜੁਲਾਈ ਤੋਂ ਡਰਾਈਵਿੰਗ ਲਾਇਸੈਂਸ ਦੇ ਨਿਯਮਾਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ, ਜਿਸ ਤੋਂ ਬਾਅਦ ਤੁਹਾਨੂੰ ਆਰਟੀਓ ਜਾ ਕੇ ਡਰਾਈਵਿੰਗ ਟੈਸਟ ਦੇਣ ਦੀ ਜ਼ਰੂਰਤ ਨਹੀਂ ਹੋਏਗੀ।
ਦੱਸ ਦਈਏ ਕਿ ਹੁਣ ਤੱਕ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਡਰਾਈਵਿੰਗ ਟੈਸਟ ਦੇਣਾ ਲਾਜ਼ਮੀ ਸੀ, ਪਰ 1 ਜੁਲਾਈ ਤੋਂ ਬਦਲੇ ਗਏ ਨਿਯਮਾਂ ਤੋਂ ਬਾਅਦ ਹੁਣ ਅਜਿਹਾ ਨਹੀਂ ਕਰਨਾ ਪਏਗਾ। ਆਓ ਜਾਣਦੇ ਹਾਂ ਡਰਾਈਵਿੰਗ ਲਾਇਸੈਂਸ ਲਈ ਕੀ ਕਰਨਾ ਪਏਗਾ |
ਮਾਨਤਾ ਪ੍ਰਾਪਤ ਡਰਾਈਵਿੰਗ ਸੈਂਟਰ ਤੋਂ ਲੈਣੀ ਪਵੇਗੀ ਸਿਖਲਾਈ- MORTH ਦੇ ਨਿਯਮਾਂ ਦੇ ਅਨੁਸਾਰ, ਜੇ ਤੁਸੀਂ ਕਿਸੇ ਮਾਨਤਾ ਪ੍ਰਾਪਤ ਡਰਾਈਵਿੰਗ ਸੈਂਟਰ ਤੋਂ ਸਿਖਲਾਈ ਲਈ ਹੈ, ਤਾਂ ਤੁਹਾਨੂੰ ਡ੍ਰਾਇਵਿੰਗ ਲਾਇਸੈਂਸ ਲਈ ਆਰਟੀਓ ਜਾਣ ਜਾ ਕੇ ਟੈਸਟ ਦੇਣ ਦੀ ਜ਼ਰੂਰਤ ਨਹੀਂ ਹੋਏਗੀ।