ਉੱਤਰ-ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਡਿਊਟੀ ‘ਤੇ ਤਾਇਨਾਤ ਮਹਿਲਾ ਕਾਂਸਟੇਬਲ ਦੇ ਸਿਰ ‘ਤੇ ਇੱਕ ਨੌਜਵਾਲ ਨੇ ਲੋਹੇ ਦੀ ਰਾਡ ਮਾਰ ਕੇ ਜ਼ਖ਼ਮੀ ਕਰ ਦਿੱਤਾ।ਮਹਿਲਾ ਕਾਂਸਟੇਬਲ ਦੇ ਸਿਰ ‘ਤੇ ਗਹਿਰੀ ਸੱਟ ਲੱਗੀ ਹੈ।ਜਿਸ ਤੋਂ ਬਾਅਦ ਪੂਰਾ ਚਿਹਰਾ ਖੂਨ ਨਾਲ ਲੱਥਪਥ ਹੋ ਗਿਆ।ਹਾਦਸੇ ਤੋਂ ਬਾਅਦ ਮਹਿਲਾ ਕਾਂਸਟੇਬਲ ਨੂੰ ਜਲਦ ਤੋਂ ਜਲਦ ਹਸਪਤਾਲ ਲਿਜਾਇਆ ਗਿਆ।ਜਿੱਥੇ ਉਨਾਂ੍ਹ ਦੀ ਹਾਲਤ ਸਥਿਰ ਬਣੀ ਹੋਈ ਹੈ।ਜ਼ਿਕਰਯੋਗ ਹੈ ਕਿ ਲਖਨਊ ਦੇ ਅਲੀਗੰਜ ਥਾਣੇ ‘ਚ ਤਾਇਨਾਤ ਮਹਿਲਾ ਕਾਂਸਟੇਬਲ ਦੇ ਨਾਲ ਥਾਣੇ ਤੋਂ ਥੋੜੀ ਦੂਰੀ ‘ਤੇ ਹੀ ਹਮਲਾ ਕੀਤਾ ਗਿਆ।
ਨੌਜਵਾਨ ਨੇ ਲੋਹੇ ਦੀ ਰਾਡ ਨਾਲ ਹਮਲੇ ‘ਚ ਮਹਿਲਾ ਕਾਂਸਟੇਬਲ ਦਾ ਸਿਟ ਪਾੜ ਗਿਆ ਅਤੇ ਚਿਹਰੇ ‘ਤੇ ਗੰਭੀਰ ਸੱਟ ਲੱਗੀ ਹੈ।ਏਸੀਪੀ ਅਲੀਗੰਜ ਅਖਿਲੇਸ਼ ਕੁਮਾਰ ਸਿੰਘ ਨੇ ਦੱਸਿਆ, ਐਤਵਾਰ ਸ਼ਾਮ ਮਹਿਲਾ ਕਾਂਸਟੇਬਲ ਪਿੰਕ ਸਕੂਟੀ ‘ਤੇ ਤਾਇਨਾਤ ਸੀ ਅਤੇ ਡਿਊਟੀ ਦੌਰਾਨ ਗਸ਼ਤ ਕਰ ਰਹੀ ਸੀ।ਇਸ ਦੌਰਾਨ ਮੁਹੱਲੇ ‘ਚ ਰਹਿਣ ਵਾਲੇ ਪ੍ਰਭਾਤ ਸਿੰਘ ਨਾਮੀ ਨੌਜਵਾਨ ਨੇ ਛੇੜਖਾਨੀ ਕਰ ਕੇ ਭੱਦੀ ਟਿੱਪਣੀ ਕੀਤੀ।
ਮਹਿਲਾ ਕਾਂਸਟੇਬਲ ਨੇ ਸਕੂਟੀ ਰੋਕ ਦਿੱਤੀ ਅਤੇ ਵਿਰੋਧ ਕੀਤਾ।ਇਸ ਤੋਂ ਬਾਅਦ ਆਰਪੀ ਗਾਲੀ-ਗਾਲੋਚ ਕਰਨ ਲੱਗਾ ਅਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ।ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਹਿਲਾ ਕਾਂਸਟੇਬਲ ਨਾਲ ਕੁੱਟਮਾਰ ਕਰਨ ਦੇ ਦੋਸ਼ ‘ਚ ਨੌਜਵਾਨ ਨੂੰ ਫੜ ਲਿਆ ਅਤੇ ਥਾਣੇ ਲੈ ਗਈ।