ਪੰਜਾਬ ‘ਚ ‘ਆਪ’ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ।ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਰਾਹੀਂ ਐਲਾਨ ਕੀਤਾ ਕਿ ਪੰਜਾਬ ‘ਚ ਰਾਸ਼ਨ ਦੀ ਡੋਰ ਸਟੈਪ ਡਿਲੀਵਰੀ ਸ਼ੁਰੂ ਹੋਵੇਗੀ।
ਮਾਨ ਸਰਕਾਰ ਘਰ ਘਰ ਰਾਸ਼ਨ ਪਹੁੰਚਾਏਗੀ।ਦੱਸ ਦੇਈਏ ਕਿ ਅਧਿਕਾਰੀ ਕਾਲ ਕਰਕੇ ਸਮਾਂ ਲੈ ਕੇ ਘਰ ਘਰ ਰਾਸ਼ਨ ਪਹੁੰਚਾਉਣਗੇ।ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ‘ਚ ਇਹ ਸਕੀਮ ਚਾਲੂ ਕੀਤੀ ਸੀ।
ਹੁਣ ਅਸੀਂ ਪੰਜਾਬ ‘ਚ ਡੋਰ ਸਟੈਪ ਡਿਲੀਵਰੀ ਲਾਗੂ ਕਰਾਂਗੇ।ਭਗਵੰਤ ਮਾਨ ਦਾ ਕਹਿਣਾ ਹੈ ਕਿ ਸਾਫ ਸੁਥਰਾ ਰਾਸ਼ਨ ਲੋਕਾਂ ਨੂੰ ਦਿੱਤਾ ਜਾਵੇਗਾ।