ਸੋਸ਼ਲ ਮੀਡੀਆ ‘ਤੇ ਖ਼ਬਰ ਅਨੁਸਾਰ ਤਾਲਿਬਾਨ ਕਮਾਂਡਰ ਆਪਣੀ ਨਵੀਂ ਵਿਆਹੀ ਲਾੜੀ ਨੂੰ ਫੌਜੀ ਹੈਲੀਕਾਪਟਰ ਵਿਚ ਬਿਠਾ ਕੇ ਘਰ ਲਿਆਇਆ
। ਇਸ ਕਮਾਂਡਰ ਦੇ ਬਾਰੇ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਨੇ ਆਪਣੀ ਪਤਨੀ ਦੇ ਪਿਤਾ ਨੂੰ ਦਾਜ ਦੇ ਰੂਪ ਵਿਚ 12,00,000 ਅਫਗਾਨੀ ਰੁਪਏ ਦਿੱਤੇ, ਮੁਤਾਬਕ ਸੋਸ਼ਲ ਮੀਡੀਆ ‘ਤੇ ਕਮਾਂਡਰ ਨੂੰ ਹੱਕਾਨੀ ਸ਼ਾਖਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।
ਵਾਇਰਲ ਹੋਈ ਵੀਡੀਓ ਵਿੱਚ ਤਾਲਿਬਾਨ ਕਮਾਂਡਰ ਦੀ ਪਤਨੀ ਨੂੰ ਇੱਕ ਫੌਜੀ ਹੈਲੀਕਾਪਟਰ ਤੋਂ ਇੱਕ ਘਰ ਦੇ ਨੇੜੇ ਉਤਰਦੇ ਦੇਖਿਆ ਜਾ ਸਕਦਾ ਹੈ।ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ਵਿਚ ਤਾਲਿਬਾਨ ਕਮਾਂਡਰ ਦੀ ਪਤਨੀ ਨੂੰ ਇਕ ਫੌਜੀ ਹੈਲੀਕਾਪਟਰ ਵਿਚ ਲਿਜਾਇਆ ਜਾ ਰਿਹਾ ਹੈ ਜੋ ਇਕ ਘਰ ਦੇ ਨੇੜੇ ਲੈਂਡ ਕੀਤਾ ਗਿਆ ਹੈ।