ਤਾਲਿਬਾਨ ਨੇ ਸਿੱਧੇ-ਸਿੱਧੇ ਅਮਰੀਕਾ ਨੂੰ ਧਮਕੀ ਦੇ ਦਿੱਤੀ ਹੈ।ਤਾਲਿਬਾਨ ਨੇ ਕਿਹਾ ਹੈ ਕਿ ਜੇਕਰ ਬਾਇਡੇਨ ਸਰਕਾਰ ਨੇ ਅਫਗਾਨਿਸਤਾਨ ਤੋਂ ਆਪਣੇ ਸੈਨਿਕਾਂ ਨੂੰ ਬੁਲਾਇਆ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ।ਤਾਲਿਬਾਨ ਨੇ ਬੁਲਾਰੇ ਸੁਹੈਲ ਸ਼ਾਹੀਨ ਨੇ ਕਿਹਾ ਕਿ ਅਮਰੀਕਾ ਰਾਸ਼ਟਰਪਤੀ ਬਾਇਡੇਨ 31 ਅਗਸਤ ਨੂੰ ਅਫਗਾਨਿਸਤਾਨ ਛੱਡਣ ਦੀ ਗੱਲ ਕਹਿ ਚੁੱਕੇ ਹਨ।ਬਾਇਡੇਨ ਨੇ ਆਪਣੀ ਗੱਲ ਤੋਂ ਮੁਕਰਨ ਦਾ ਕੋਈ ਮਤਲਬ ਨਹੀਂ ਹੈ।ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਾਬੁਲ ਏਅਰਪੋਰਟ ‘ਤੇ ਨਿਰਾਸ਼ਾ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ।
ਲੋਕ ਤਾਲਿਬਾਨ ਤੋਂ ਬਚਣ ਲਈ ਸਭ ਕੁਝ ਛੱਡ ਕੇ ਆਪਣੀ ਜਾਨ ਜੋਖਿਮ ‘ਚ ਪਾਉਣ ਲਈ ਤਿਆਰ ਹਨ।ਜਦੋਂ ਇਸ ਮੁੱਦੇ ‘ਤੇ ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਗੱਲ ਨੂੰ ਖਾਰਿਜ ਕਰ ਦਿੱਤਾ।ਉਨਾਂ੍ਹ ਨੇ ਕਿਹਾ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਹ ਚਿੰਤਾ ਕਰਨ ਜਾਂ ਡਰਨ ਦੀ ਗੱਲ ਨਹੀਂ ਹੈ।ਉਹ ਪੱਛਮੀ ਦੇਸ਼ਾਂ ‘ਚ ਰਹਿਣਾ ਚਾਹੁੰਦੇ ਹਨ।ਕਿਉਂਕਿ ਅਫਗਾਨਿਸਤਾਨ ਇੱਕ ਗਰੀਬ ਦੇਸ਼ ਹੈ ਅਤੇ ਅਫ਼ਗਾਨਿਸਤਾਨ ਦੇ 70 ਫੀਸਦੀ ਲੋਕ ਗਰੀਬੀ ਰੇਖਾ ਦੇ ਹੇਠਾਂ ਰਹਿੰਦੇ ਹਨ।ਇਸ ਲਈ ਹਰ ਕੋਈ ਪੱਛਮੀ ਦੇਸ਼ਾਂ ‘ਚ ਇੱਕ ਵਧੀਆ ਖੁਸ਼ਹਾਲ ਜੀਵਨ ਲਈ ਵੱਸਣਾ ਚਾਹੁੰਦੇ ਹਨ।