ਅਫ਼ਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਨਵੀਆਂ ਕੇਅਰਟੇਕਰ ਸਰਕਾਰ ਦਾ ਗਠਨ ਹੋ ਚੁੱਕਾ ਹੈ।ਨਵੀਂ ਤਾਲਿਬਾਨ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੇ ਸਹੁੰ ਚੁੱਕ ਸਮਾਰੋਹ ਦਾ ਆਯੋਜਨ ਨਾ ਕਰਨ ਦਾ ਫੈਸਲਾ ਲਿਆ ਹੈ।ਇਸ ਤੋਂ ਪਹਿਲਾਂ ਰਿਪੋਰਟ ਸਾਹਮਣੇ ਆਈ ਸੀ ਕਿ ਤਾਲਿਬਾਨ ਨੇ 11 ਦਸੰਬਰ ਨੂੰ ਇਹ ਸਮਾਰੋਹ ਰੱਖਣ ਦਾ ਫੈਸਲਾ ਕੀਤਾ ਸੀ, ਪਰ ਬਾਅਦ ‘ਚ ਇਸ ਨੂੰ ਰੱਦ ਕਰ ਦਿੱਤਾ ਗਿਆ।
ਦੂਜੇ ਪਾਸੇ ਪੰਜਸ਼ੀਰ ਘਾਟੀ ‘ਤੇ ਕਈ ਦਿਨਾਂ ਦੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਤਾਲਿਬਾਨ ਕਬਜ਼ਾ ਨਹੀਂ ਕਰ ਸਕਿਆ ਹੈ।ਦੇਸ਼ ‘ਚ ਸਿਰਫ ਪੰਜਸ਼ੀਰ ਘਾਟੀ ਹੀ ਅਜਿਹਾ ਪ੍ਰਾਂਤ ਹੈ, ਜਿਸ ‘ਤੇ ਤਾਲਿਬਾਨ ਨਹੀਂ, ਸਗੋਂ ਰੈਸਿਸਟੇਂਸ ਫੋਰਸ ਦਾ ਕਬਜ਼ਾ ਹੈ।ਘਾਟੀ ‘ਚ ਚਲ ਰਹੀ ਲੜਾਈ ਦੌਰਾਨ ਹੀ ਤਾਲਿਬਾਨੀ ਲੜਾਕਿਆਂ ਨੇ ਅਫ਼ਗਾਨਿਸਤਾਨ ਦੇ ਸਾਬਕਾ ਉਪ-ਰਾਸ਼ਟਰਪਤੀ ਅਮਰੁਲਲਾ ਸਾਲੇਹ ਦੇ ਵੱਡੇ ਭਾਈ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਹੈ।