‘ਸੁਖਪਾਲ ਸਿੰਘ ਖਹਿਰਾ’ ਨੇ ‘ਆਪ’ ਸਰਕਾਰ ‘ਤੇ ਕਸੇ ਤੰਜ ਅਤੇ ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸੜਕਾਂ ‘ਤੇ ਘੁੰਮ ਰਹੇ 1.4 ਲੱਖ ਲਾਵਾਰਸ ਪਸ਼ੂਆਂ ਦੀ ਦੇਖ ਭਾਲ ਲਈ ਕੇਂਦਰ ਸਰਕਾਰ ਤੋਂ 500 ਕਰੋੜ ਰੁਪਏ ਦੀ ਮੰਗ ਕੀਤੀ ਹੈ, ਜਿਸ ‘ਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਬੋਲੇ ਅਤੇ ਟਵੀਟਰ ‘ਤੇ ਟਵੀਟ ਕਰਕੇ ਕਿਹਾ ਕਿ ਪੰਜਾਬ ਮੰਗਤੇ ਦੇ ਕਟੋਰੇ ਵਿੱਚ ਬਦਲ ਗਿਆ ਹੈ।
Punjab has turned into a begger bowl we keep begging the centre for funds from 50 k Cr to 500 Cr! Now our Minister is seeking money to control 1.14 lac stray cattle due to which hundreds loose their lives in accidents but we’re dolling out our own money in non productive freebies pic.twitter.com/DTcwWFMjWV
— Sukhpal Singh Khaira (@SukhpalKhaira) April 20, 2022
ਅਸੀਂ ਕੇਂਦਰ ਤੋਂ 50 ਕਰੋੜ ਤੋਂ 500 ਕਰੋੜ ਤੱਕ ਫੰਡਾਂ ਦੀ ਭੀਖ ਮੰਗਦੇ ਰਹਿੰਦੇ ਹਾਂ! ਹੁਣ ਸਾਡੇ ਮੰਤਰੀ 1.4 ਲੱਖ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਲਈ ਪੈਸੇ ਦੀ ਮੰਗ ਕਰ ਰਹੇ ਹਨ, ਜਿਸ ਕਰਕੇ ਸੈਂਕੜੇ ਲੋਕ ਹਾਦਸਿਆਂ ਵਿੱਚ ਜਾਨਾਂ ਗੁਆ ਲੈਂਦੇ ਹਨ। ਪਰ ਅਸੀਂ ਆਪਣੇ ਹੀ ਪੈਸੇ ਬਿਨਾਂ ਫਾਇਦੇ ਦੇ ਮੁਫ਼ਤਖੋਰੀ ‘ਤੇ ਖਰਚ ਕਰ ਰਹੇ ਹਾਂ। ਦੱਸ ਦੇਈਏ ਕਿ ਪੰਜਾਬ ਵਿੱਚ ਨਵੀਂ ਬਣੀ ਸਰਕਾਰ ਨੇ ਵੀ ਲਾਵਾਰਿਸ ਪਸ਼ੂਆਂ ਨੂੰ ਕਾਬੂ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। 1.40 ਲੱਖ ਲਾਵਾਰਿਸ ਪਸ਼ੂਆਂ ਨੂੰ ਕਾਬੂ ਕਰਨ ਲਈ ਸੂਬਾ ਸਰਕਾਰ ਨੇ ਕੇਂਦਰ ਨੂੰ ਪ੍ਰਸਤਾਵ ਭੇਜ ਕੇ 500 ਕਰੋੜ ਰੁਪਏ ਦੀ ਮੰਗ ਕੀਤੀ ਹੈ।
ਇਸ ਰਾਸ਼ੀ ਨਾਲ ਪਸ਼ੂਆਂ ਦੀ ਦੇਖਭਾਲ ਲਈ ਸ਼ੈੱਡ, ਹਰੇ ਚਾਰੇ ਦਾ ਪ੍ਰਬੰਧ ਕੀਤਾ ਜਾਵੇਗਾ। ਸੂਬੇ ਦੇ ਪੰਜ ਲੱਖ ਦੁਧਾਰੂ ਪਸ਼ੂਆਂ ਦੇ ਬੀਮੇ ਲਈ ਹਰ ਸਾਲ 100 ਕਰੋੜ ਰੁਪਏ ਦੀ ਰਾਸ਼ੀ ਦੀ ਵੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਜੇਕਰ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਲੋਕਾਂ ਲਈ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦਾ ਐਲਾਨ ਕੀਤਾ ਹੈ,ਜੋ ਕਿ 1 ਜੁਲਾਈ ਤੋਂ ਸ਼ੁਰੂ ਹੋਵੇਗੀ । ਜਿਸ ਨੂੰ ਲੈ ਕੇ ਪੰਜਾਬ ਵਿੱਚ ਵਿਰੋਧੀ ਉਨ੍ਹਾਂ ‘ਤੇ ਨਿਸ਼ਾਨੇ ਵਿੰਨ੍ਹ ਰਹੇ ਹਨ।