ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਇੱਕ ਫਿਰ ਬੇਅਦਬੀ ਮਾਮਲਿਆਂ ਨੂੰ ਲੈ ਕੇ ਸੁਖਬੀਰ ਸਿਮਘ ਬਾਦਲ ਅਤੇ ਆਪਣੀ ਹੀ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਸਿੱਧਗ਼ੂ ਨੇ ਟਵੀਟ ਕੀਤਾ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਨੂੰ ਛੇ ਸਾਲ ਹੋ ਚੁੱਕੇ ਹਨ। ਨਾ ਤੁਹਾਡੇ 2 ਸਾਲ ਦੇ ਰਾਜ ਦੌਰਾਨ ਇਸਦਾ ਇਨਸਾਫ਼ ਹੋਇਆ ਨਾ ਹੀ ਅਗਲੇ ਸਾਢੇ 4 ਸਾਲਾਂ ਵਿੱਚ ਇਨਸਾਫ਼ ਹੋਇਆ। ਅੱਜ ਹੁਣ ਜਦ ਨਵੀਂ ਸਿਟ ਪੰਜਾਬ ਦੀ ਰੂਹ ‘ਤੇ ਹੋਏ ਹਮਲੇ ਦੇ ਇਨਸਾਫ਼ ਦੀ ਦਹਿਲੀਜ਼ ‘ਤੇ ਪਹੁੰਚ ਗਈ ਹੈ ਤਾਂ ਤੂੰ ਰਾਜਨੀਤਿਕ ਦਖਲ ਦਾ ਢੰਡੋਰਾ ਪਿੱਟ ਰਿਹਾ ਏਂ … ਰਾਜਨੀਤਿਕ ਦਖਲ ਤਾਂ ਉਹ ਸੀ ਜਿਸ ਕਰਕੇ ਇਨਸਾਫ਼ ਹੋਣ ‘ਚ ਛੇ ਸਾਲ ਦੇਰੀ ਹੋਈ।
ਸਿੱਧੂ ਨੇ ਇੱਕ ਹੋਰ ਟਵੀਟ ਕੀਤਾ ਤੇ ਲਿਿਖਆ- ਡੀ.ਜੀ.ਪੀ, ਪੰਜਾਬ ਨੂੰ ਸਵਾਲ … ਤੁਸੀਂ ਮਜੀਠੀਏ ਦਾ ਕੀ ਕੀਤਾ ?? ਉਨ੍ਹਾਂ ਦਾ ਕੀ ਬਣਿਆ, ਜਿਨ੍ਹਾਂ ਦੀ ਰਾਜਨੀਤਿਕ ਸ਼ਹਿ ‘ਤੇ ਪੰਜਾਬ ‘ਚ ਕੈਮੀਕਲ ਨਸ਼ਾ ਬਣਾਉਣ ਦੀ ਫੈਕਟਰੀ ਲੱਗੀ, ਜਿਨ੍ਹਾਂ ਨੇ ਲਾਲ ਬੱਤੀ ਵਾਲੀਆਂ ਗੱਡੀਆਂ ‘ਚ ਨਸ਼ਾ ਵਿਕਵਾਇਆ ?? ਮਾਣਯੋਗ ਉੱਚ ਅਦਾਲਤ ਵੱਲੋਂ ਸਰਕਾਰ ਨੂੰ ਭੇਜੀ ਗਈ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਵਿੱਚ ਦਰਜ ਵੱਡੇ ਮਗਰਮੱਛਾਂ ਉੱਪਰ ਕੀ ਕਾਰਵਾਈ ਕੀਤੀ ਗਈ ?? ਤਾਂ ਹੀ ਉਹ ਅੱਜ ਸਾਡੇ ਉੱਤੇ ਕੇਸ ਪਾਉਣ ਦੀਆਂ ਧਮਕੀਆਂ ਦੇ ਰਿਹਾ ਹੈ !! ਚਿੱਟੇ ਦੇ ਤਸਕਰ ਮਚਾਉਣ ਸ਼ੋਰ … ਆਖਿਰ ਕਿੰਨਾ ਟਾਈਮ ਹੋਰ ??
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਦਾ ਇਹ ਟਵੀਟ ਉਦੋਂ ਆਇਆ ਹੈ ਜਦੋਂ ਐਸਆਈਟੀ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਪੇਸ਼ੀ ਦੇ ਲਈ ਸੱਦਿਆ ਸੀ ਉਥੇ ਸੁਖਬੀਰ ਬਾਦਲ ਤੋਂ ਐੱਸਆਈਟੀ ਨੇ ਚਾਰ ਘੰਟੇ ਪੁੱਛਗਿੱਛ ਕੀਤੀ ਹੈ ਇਸ ਤੋਂ ਪਹਿਲਾਂ ਇਸ ਮਾਮਲੇ ਵਿਚ 22 ਜੂਨ ਨੂੰ ਐਸਆਈਟੀ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ