ਵਿਧਾਨ ਸਭਾ ਹਲਕਾ ਗੁਰੂਹਰਿਸਹਾਏ ਦੇ ਅਧੀਨ ਪੈਂਦੇ ਪਿੰਡ ਕੋਹਰ ਸਿੰਘ ਵਾਲਾ ਅਲਫੂ ਕੇ, ਦਿਲਾ ਰਾਮ, ਹਾਮਦ, ਅਲੀਕੇ, ਚੱਕ ਸੋਮੀਆ ਵਾਲਾ ‘ਚ ਗੜੇਮਾਰੀ ਤੇ ਬਾਰਿਸ਼ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਪਿੰਡ ਕੋਹਰ ਸਿੰਘ ਵਾਲਾ ਦੇ ਕਿਸਾਨ ਹਰਪ੍ਰੀਤ ਸਿੰਘ ਦਵਿੰਦਰ ਸਿੰਘ ਗੁਰਦਾਸ ਸਿੰਘ ਬਰਾੜ, ਧਨਵੰਤ ਸਿੰਘ ਤੇ ਅਲਫੂ ਕੇ ਪਿੰਡ ਦੇ ਬਲਕਾਰ ਸਿੰਘ ਬਸਤੀ ਜੱਗਾ ਸਿੰਘ ਵਾਲੀ ਦੇ ਕਿਸਾਨ ਹਰਜਿੰਦਰ ਸਿੰਘ ਅਲੀ ਕੇ ਝੁੱਗੇ ਦੇ ਕਿਸਾਨ ਬਲਵੀਰ ਸਿੰਘ, ਬਲਕਾਰ ਸਿੰਘ, ਦਰਸ਼ਨ ਸਿੰਘ ਕੋਹਰ ਸਿੰਘ ਵਾਲਾ ਨੇ ਦੱਸਿਆ ਕਿ ਗੜੇਮਾਰੀ ਕਾਰਨ ਉਨ੍ਹਾਂ ਦੀ ਪੁੱਤਾਂ ਵਾਂਗ ਪਾਲ਼ੀ ਫਸਲ ਜ਼ਮੀਨ ‘ਤੇ ਵਿਛ ਗਈ।
ਜਿਸ ਕਾਰਨ ਮੁੰਜਰਾਂ ਦੇ ਦਾਣੇ ਝੜ ਗਏ ਹਨ ਸਿਰਫ ਪ੍ਰਤੀ ਏਕੜ 8 ਤੋਂ 10 ਮਣ ਹੀ ਦਾਣੇ ਰਹਿ ਗਏ ਹਨ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਤੋਂ ਮੰਗ ਕੀਤੀ ਹੈ ਕਿ ਸਾਡਾ ਵੱਡੇ ਪੱਧਰ ‘ਤੇ 114, 118, ਬਾਸਮਤੀ ਅਤੇ 1121 ਅਤੇ ਮੁੱਛਲ ਝੋਨੇ ਦਾ ਨੁਕਸਾਨ ਹੋਇਆ ਹੈ।ਜਿਸ ਦੀ ਜਲਦੀ ਹੀ ਇਸ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ।