ਚੰਡੀਗੜ 11 ਜੂਨ ( ਪ੍ਰੋ ਪੰਜਾਬ ਟੀਵੀ ) ਮਰਹੂਮ ਚਰਚਿੱਤ ਗਾਇਕ ਸਿੱਧੂ ਮੂਸੇਵਾਲੇ ਦੀ ਲੰਘੀ 29 ਮਈ ਨੂੰ ਗੈਗਸਟਰਾਂ ( ਲਾਰੈਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ) ਵਲੋਂ ਗੋਲੀਆਂ ਨਾਲ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਸਿੱਧੂ ਦੀ ਮੌਤ ਬਾਅਦ ਉਨਾ ਦੇ ਚਾਹੁਣ ਵਾਲਿਆਂ ਦੀ ਗਿਣਤੀ ਚ ਲਗਾਤਾਰ ਆਮ ਲੋਕਾਂ ਤੇ ਸ਼ੋਸਲ ਮੀਡੀਆਂ ਤੇ ਵੀ ਬੇਹੱਦ ਵਾਧਾ ਹੋ ਰਿਹਾ ਹੈ । ਜਾਣਕਾਰੀ ਮੁਤਾਬਕ ਮੂਸੇਵਾਲੇ ਦੇ ਚਾਹੁਣ ਵਾਲਿਆਂ ਦੀ ਗਿਣਤੀ ‘ਚ ਹਾਲੀਵੁਡ,ਬਾਲੀਵੁਡ ਦੇ ਅਦਾਕਾਰਾਂ ਤੋਂ ਇਲਾਵਾ ਰੈਪਰਜ਼ ਸ਼ਾਮਲ ਹੋ ਗਏ ਹਨ । ਸ਼ੋਸਲ ਸਾਇਟਾਂ ਤੇ ਸਿੱਧੂ ਦੇ ਫੋਲੋਅਰਜ਼ ਨੇ ਹਨੇਰੀ ਠਾਲੀ ਪਈ ਹੈ।
ਇਨਸਟਾਗ੍ਰਾਮ,ਯੂਟਿੂਬ ਆਦਿ ਤੇ ਮੂਸੇਵਾਲੇ ਦੀ ਗਿਣਤੀ ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ । ਬਹੁਤੇ ਚਾਹੁਣ ਵਾਲਿਆਂ ਨੇ ਤਾਂ ਉਕਤ ਗਾਇਕ ਦੇ ਆਪਣੇ ਸਰੀਰ,ਬਾਹਾਂ ਤੇ ਟੈਟੂ ਵੀ ਬਣਾ ਲਏ ਹਨ। ਇਕ ਜਲੰਧਰ ਸਥਿਤ ਟੈਟੂ ਆਰਟਿਸਟ ਨੇ ਦੱਸਿਆ ਕਿ ਜਦੋਂ ਤੋਂ ਸਿੱਧੂ ਦੀ ਮੌਤ ਹੋਈ ਹੈ। 2 ਦਿਨ ਬਾਅਦ ਹੀ ਸਿੱਧੂ ਦੇ ਟੈਟੂ ਬਣਾਉਣ ਵਾਲਿਆਂ ਦੀਆਂ ਕਤਾਰਾਂ ਲੱਗ ਗਈਆਂ । ਆਰਟਿਸਟ ਮੁਤਾਬਕ ਅਜੇ ਵੀ ਕਈ ਫੈਨਜ਼ ਨੂੰ ਬਿਨਾ ਟੈਟੂ ਤੋਂ ਹੀ ਮੋੜਨਾ ਪੈ ਰਿਹਾ ਹੈ ਕਿਉਕਿ ਸਮਾਂ ਨਹੀ ਹੈ। ਇਕ ਰਿਪੋਰਟ ਮੁਤਬਾਕ ਸਿੱਧੂ ਦੇ ਇਨਸਟਾਗ੍ਰਾਮ ਤੇ ਇਕ ਕਰੋੜ ਚਾਹੁਣ ਵਾਲਿਆਂ ਦੀ ਗਿਣਤੀ ਹੋ ਗਈ ਹੈ ਤੇ ਯੂਟਿਊਬ ਤੇ ਵੀ ਇਕ ਕਰੋੜ ਤੋ ਵੱਧ ਹੀ ਹੈ ,ਇਹ ਗਿਣਤੀ ਲਗਾਤਾਰ ਵੱਧ ਰਹੀ ਹੈ ।