ਖੇਤੀ ਕਾਲੇ ਕਾਨੂੰਨਾਂ ਵਿਰੁੱਧ ਪਿਛਲੇ 11 ਮਹੀਨਿਆਂ ਤੋਂ ਧਰਨਾ ਦੇ ਰਹੇ ਕਿਸਾਨ ਇਸ ਵਾਰ ਦੀਵਾਲੀ ਦਿੱਲੀ ਦੇ ਬਾਰਡਰਾਂ ‘ਤੇ ਹੀ ਮਨਾਉਣਗੇ।ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਦਿਵਾਲੀ ਉਹ ਪਿੰਡ ਤੋਂ ਨਿਕਲ ਕੇ ਮੋਰਚੇ ‘ਤੇ ਆਉਣ ਤੇ ਹਿੱਸੇਦਾਰੀ ਵਧਾਉਣ।
ਦਿੱਲੀ ਦੇ ਗਾਜ਼ੀਪੁਰ, ਸਿੰਘੂ, ਟੀਕਰੀ ਅਤੇ ਸ਼ਾਹਜਹਾਂਪੁਰ ਬਾਰਡਰ ‘ਤੇ 26 ਨਵੰਬਰ 2020 ਤੋਂ ਕਿਸਾਨ ਧਰਨੇ ‘ਤੇ ਬੈਠੇ ਹਨ।ਉਤਰ-ਪ੍ਰਦੇਸ਼, ਉਤਰਾਖੰਡ ਦੇ ਕਿਸਾਨਾਂ ਦੀ ਮੌਜੂਦਗੀ ਗਾਜ਼ੀਪੁਰ ਬਾਰਡਰ ‘ਤੇ ਹੈ।ਪੰਜਾਬ-ਹਰਿਆਣਾ ਦੇ ਕਿਸਾਨ ਸਿੰਘੂ ਅਤੇ ਟਿਕਰੀ ਬਾਰਡਰ ‘ਤੇ ਬੈਠੇ ਹਨ।
ਜਦੋਂ ਕਿ ਸ਼ਾਹਜਹਾਂਪੁਰ ਬਾਰਡਰ ‘ਤੇ ਰਾਜਸਥਾਨ ਦੇ ਕਿਸਾਨਾਂ ਦਾ ਡੇਰਾ ਹੈ।ਕਿਸਾਨਾਂ ਨੇ ਲੋਹੜੀ, ਹੋਲੀ, ਰੱਖੜੀ ਸਮੇਤ ਹੋਰ ਤਿਉਹਾਰ ਦਿੱਲੀ ਦੇ ਬਾਰਡਰਾਂ ‘ਤੇ ਹੀ ਮਨਾਏ ਹਨ।ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਪਿਛਲੇ 11 ਮਹੀਨਿਆਂ ਤੋਂ ਆਪਣੇ ਘਰ ਨਹੀਂ ਗਏ ਹਨ।
ਇਸ ਦੌਰਾਨ ਉਹ ਕਈ ਵਾਰ ਮੁਜ਼ੱਫਰਪੁਰ ਜ਼ਰੂਰ ਗਏ, ਪਰ ਘਰ ਨਹੀਂ ਗਏ।ਦੱਸ ਦੇਈਏ ਕਿ ਕਿਸਾਨਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਿਨ੍ਹਾਂ ਉਹ ਘਰ ਨਹੀਂ ਜਾਣਗੇ।ਅਜਿਹੇ ‘ਚ ਕਿਸਾਨ ਅਤੇ ਨੇਤਾਵਾਂ ਦੇ ਪਰਿਵਾਰ ਸਮੇਂ-ਸਮੇਂ ‘ਤੇ ਬਾਰਡਰ ‘ਤੇ ਆ ਕੇ ਹੀ ਉਨ੍ਹਾਂ ਨੂੰ ਮਿਲਦੇ ਰਹਿੰਦੇ ਹਨ।