ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਕਿਹਾ ਕਿ ਦਿੱਲੀ ‘ਚ ਇਸ ਵੇਲੇ ਕਰੋਨਾ ਵੈਕਸੀਨ ਦੀ ਕਮੀ ਹੈ ਪਰ ਕੇਂਦਰ ਵੱਲੋਂ ਵੈਕਸੀਨ ਖਰੀਦਣ ਵੱਲ ਕੋਈ ਕਦਮ ਨਹੀਂ ਚੱੁਕਿਆ ਜਾ ਰਿਹਾ। ਇਸਦੇ ਨਾਲ ਹੀ ਕੇਜਰੀਵਾਲ ਨੇ ਵਿਦੇਸ਼ਾਂ ਤੋਂ ਕਰੋਨਾ ਟੀਕੇ ਖਰੀਦਣ ਨੂੰ ਲੈ ਕੇ ਇਕ ਵਾਰ ਫਿਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਸੂਬਿਆਂ ‘ਤੇ ਟੀਕਾ ਖਰੀਦਣ ਦਾ ਫ਼ੈਸਲਾ ਛੱਡਣਾ ਗਲਤ ਹੈ। ਉਸ ਨੇ ਕੇਂਦਰ ‘ਤੇ ਵਿਅੰਗ ਕੱਸਦਿਆਂ ਕਿਹਾ ਹੈ ਕਿ ਜੇ ਕੱਲ੍ਹ ਪਾਕਿਸਤਾਨ ਨਾਲ ਲੜਾਈ ਹੁੰਦੀ ਤਾਂ ਕੇਂਦਰ ਸਰਕਾਰ ਕਹੇਗੀ ਕਿ ਕੀ ਦਿੱਲੀ ਨੇ ਆਪਣਾ ਪਰਮਾਣੂ ਬੰਬ ਬਣਾਇਆ, ਕੀ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਟੈਂਕ ਖਰੀਦੇ।ਕੇਜਰੀਵਾਲ ਨੇ ਕਿਹਾ ਕਿ ਕੇਂਦਰ ਨੂੰ ਜੰਗੀ ਪੱਧਰ ‘ਤੇ ਟੀਕਾਕਰਨ ਦੀ ਮੁਹਿੰਮ ਚਲਾਉਣੀ ਪਵੇਗੀ, ਨਹੀਂ ਤਾਂ ਇਹ ਕੰਮ ਨਹੀਂ ਚਲਣਾ।ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦਿੱਲੀ ਵਿੱਚ ਬਲੈਕ ਫੰਗਸ ਦੇ ਤਕਰੀਬਨ 620 ਕੇਸ ਹਨ ਅਤੇ ਇਸ ਦੇ ਇਲਾਜ ਵਿੱਚ ਐਮਫੋਟਰੀਸਿਨ-ਬੀ ਟੀਕੇ ਦੀ ਕਮੀ ਦੀ ਵੀ ਗੱਲ ਕਹੀ।