ਰਾਸ਼ਟਰੀ ਰਾਜਧਾਨੀ ’ਚ ਕੋਵਿਡ-19 ਮਹਾਮਾਰੀ ਦੀ ਰਫ਼ਤਾਰ ‘ਤੇ ਬਰੇਕ ਲਗਾਉਣ ਦੇ ਨਾਲ-ਨਾਲ ਸਰਕਾਰ ਨੇ ਪਾਬੰਦੀਆਂ ’ਚ ਜਾਰੀ ਛੋਟ ’ਚ ਵਾਧਾ ਕੀਤਾ ਹੈ। ਅਨਲਾਕ 6 ਦੇ ਤਹਿਤ ਦਿੱਲੀ ’ਚ ਅੱਜ ਤੋਂ ਸਟੇਡੀਅਮ/ ਸਪੋਰਟਸ ਕਾਪਲੈਕਸ ਖੁੱਲ੍ਹ ਗਏ ਨੇ।ਸਟੇਡੀਅਮ ਖੋਲ੍ਹਣ ਨਾਲ ਹੀ ਸ਼ਰਤ ਰੱਖੀ ਗਈ ਹੈ ਕਿ ਦਰਸ਼ਕ ਇੱਥੇ ਨਹੀਂ ਜਾ ਸਕਣਗੇ। ਦਿੱਲੀ ਸਰਕਾਰ ਨੇ ਇਸ ਲਈ ਕੁਝ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਦਿੱਲੀ ’ਚ ਸਟੇਡੀਅਮ ਜਾਂ ਸਪੋਰਟਸ ਕਾਪਲੈਕਸ ਖੋਲ੍ਹਣ ਦੀ ਆਗਿਆ ਸਿਰਫ਼ ਟਰੇਨਿੰਗ ਲਈ ਸੀ। ਸਟੇਡੀਅਮ ’ਚ ਹੁਣ ਤਕ ਉਹੀ ਲੋਕ ਜਾ ਸਕਦੇ ਸੀ ਜੋ ਟਰੇਨਿੰਗ ਲਈ ਕਿਸੇ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਸਪੋਰਟਸ ਈਵੇਂਟ ’ਚ ਹਿੱਸਾ ਲੈਣ ਵਾਲੇ ਹਨ।
ਦੱਸ ਦਈਏ ਕਿ ਕੋਵਿਡ ਦੇ ਘਟਦੇ ਇਨਫੈਕਸ਼ਨ ਦੇ ਬਾਵਜੂਦ ਵੀ ਕੁਝ ਚੀਜ਼ਾਂ ’ਤੇ ਸਖ਼ਤੀ ਜਾਰੀ ਰਹੇਗੀ ਜਿਵੇਂ ਸਿਨੇਮਾ ਹਾਲ, ਬੈਂਕਵੇਟ ਹਾਲ ਨਹੀਂ ਖੁੱਲ੍ਹਣਗੇ। ਰਾਜਨੀਤਿਕ ਤੇ ਸਮਾਜਿਕ ਸਮਾਗਮਾਂ ’ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਸਕੂਲ, ਕਾਲਜ, ਸਪਾਅ, ਅਮਊਜਮੈਂਟ ਪਾਰਕਾਂ ‘ਤੇ ਪਹਿਲਾਂ ਦੀ ਤਰ੍ਹਾਂ ਪਾਬੰਦੀਆਂ ਰਹਿਣਗੀਆਂ।