ਦਿੱਲੀ ਵਿਧਾਨ ਸਭਾ ਨੇ ਸੋਮਵਾਰ ਨੂੰ ਵਿਧਾਇਕਾਂ ਦੀ ਤਨਖਾਹ ਅਤੇ ਭੱਤਿਆਂ ਨੂੰ ਦੁੱਗਣਾ ਕਰਨ ਵਾਲਾ ਬਿੱਲ ਪਾਸ ਕਰ ਦਿੱਤਾ।
ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਕਿਹਾ ਕਿ ਦਿੱਲੀ ਦੇ ਵਿਧਾਇਕਾਂ ਦੀ ਤਨਖਾਹ ਦੇਸ਼ ‘ਚ ਸਭ ਤੋਂ ਘੱਟ ਹੈ। ਪਿਛਲੀ ਵਾਰ ਜਦੋਂ ਦਿੱਲੀ ਦੇ ਵਿਧਾਇਕਾਂ ਦੀ ਤਨਖਾਹ ਵਧਾਉਣ ਦਾ ਬਿੱਲ ਵਿਧਾਨ ਸਭਾ ‘ਚ ਪੇਸ਼ ਕੀਤਾ ਗਿਆ ਸੀ ਤਾਂ ਇਸ ਦੀ ਕਾਫ਼ੀ ਆਲੋਚਨਾ ਹੋਈ ਸੀ।
ਦਿੱਲੀ ਸਰਕਾਰ ਦੇ ਕਾਨੂੰਨ, ਨਿਆਂ ਅਤੇ ਕਾਨੂੰਨੀ ਮਾਮਲਿਆਂ ਦੇ ਮੰਤਰੀ ਕੈਲਾਸ਼ ਗਹਿਲੋਤ ਨੇ ਮੰਤਰੀਆਂ, ਵਿਧਾਇਕਾਂ, ਸਪੀਕਰ, ਡਿਪਟੀ ਸਪੀਕਰ, ਵਿਰੋਧੀ ਧਿਰ ਦੇ ਨੇਤਾ ਅਤੇ ਚੀਫ ਵ੍ਹਿਪ ਦੀਆਂ ਤਨਖਾਹਾਂ ਵਧਾਉਣ ਲਈ ਬਿੱਲ ਪੇਸ਼ ਕੀਤਾ।
ਦਿੱਲੀ ‘ਚ ਇੱਕ ਵਿਧਾਇਕ ਨੂੰ ਇਸ ਸਮੇਂ ਤਨਖ਼ਾਹ ਅਤੇ ਭੱਤੇ ਵਜੋਂ 54,000 ਰੁਪਏ ਪ੍ਰਤੀ ਮਹੀਨਾ ਮਿਲਦੇ ਹਨ, ਜੋ ਹੁਣ ਵਧਾ ਕੇ 90,000 ਰੁਪਏ ਹੋ ਜਾਣਗੇ। ਸੋਧੇ ਹੋਏ ਤਨਖ਼ਾਹ ਅਤੇ ਭੱਤਿਆਂ ਦੀ ਵੰਡ ‘ਚ ਮੂਲ ਤਨਖਾਹ – 30,000 ਰੁਪਏ, ਚੋਣ ਖੇਤਰ ਭੱਤਾ – 25,000 ਰੁਪਏ, ਸਕੱਤਰੇਤ ਭੱਤਾ – 15,000 ਰੁਪਏ, ਟੈਲੀਫ਼ੋਨ ਭੱਤਾ – 10,000 ਰੁਪਏ, ਟਰਾਂਸਪੋਰਟ ਭੱਤਾ – 10,000 ਰੁਪਏ ਸ਼ਾਮਲ ਹਨ।
ਵਿਧਾਇਕਾਂ ਦੀ ਤਨਖਾਹ ਅਤੇ ਭੱਤਿਆਂ ‘ਚ 66 ਫੀਸਦੀ ਤੋਂ ਜਿਆਦਾ ਦੇ ਵਾਧੇ ਨਾਲ ਸਬੰਧਤ ਬਿੱਲਾਂ ਨੂੰ ਮਿਲੀ ਮਨਜ਼ੂਰੀ
ਬਿੱਲਾਂ ਨੂੰ ਹੁਣ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜਿਆ ਜਾਵੇਗਾ।
ਦਿੱਲੀ ‘ਚ ਫਿਲਹਾਲ ਵਿਧਾਇਕ ਨੂੰ ਤਨਖਾਹ ਅਤੇ ਭੱਤਿਆਂ ਵਜੋਂ, 54,000 ਰੁਪਏ ਪ੍ਰਤੀ ਮਹੀਨਾ ਮਿਲਦਾ ਹੈ, ਜੋ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਪ੍ਰਤੀ ਮਹੀਨਾ 90,000 ਰੁਪਏ ਹੋ ਜਾਵੇਗਾ।
ਚੋਣ ਭੱਤਾ 18,000 ਰੁਪਏ ਤੋਂ ਵੱਧ ਕੇ 25,000 ਰੁਪਏ ਹੋ ਜਾਵੇਗਾ।
ਵਾਹਨ ਭੱਤਾ 6,000 ਰੁਪਏ ਤੋਂ ਵੱਧ ਕੇ 10,000 ਰੁਪਏ ਹੋ ਜਾਵੇਗਾ
ਟੈਲੀਫੋਨ ਭੱਤਾ 8,000 ਰੁਪਏ ਦੀ ਥਾਂ 10,000 ਰੁਪਏ ਹੋ ਜਾਵੇਗਾ
ਸਕੱਤਰੇਤ ਭੱਤਾ 10,000 ਰੁਪਏ ਤੋਂ ਵੱਧ ਕੇ 15,000 ਰੁਪਏ ਹੋ ਜਾਵੇਗਾ।