ਦਿੱਲੀ ਸਰਕਾਰ ਨੇ ਸਰਵਉਚ ਅਦਾਲਤ ਕੋਲ ਅਰਜ਼ੀ ਦਾਇਰ ਕਰ ਕੇ ਮੰਗ ਕੀਤੀ ਹੈ ਕਿ ਹਰਿਆਣਾ ਤੋਂ ਪਾਣੀ ਛੱਡਣ ਦੀ ਦਿੱਲੀ ਜਲ ਬੋਰਡ ਦੀ ਪਟੀਸ਼ਨ ’ਤੇ ਜਲਦੀ ਸੁਣਵਾਈ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਹਰਿਆਣਾ ਕੌਮੀ ਰਾਜਧਾਨੀ ਲਈ ਪਾਣੀ ਦਾ ਵਧਦਾ ਹਿੱਸਾ ਜਾਰੀ ਕਰੇ। ਦਿੱਲੀ ਜਲ ਬੋਰਡ ਦੇ ਵਾਈਸ ਚੇਅਰਮੈਨ ਰਾਘਵ ਚੱਢਾ ਨੇ ਕਿਹਾ ਕਿ ਹਰਿਆਣਾ ਨੇ 609 ਐਮਜੇਡੀ ਪਾਣੀ ਸਪਲਾਈ ਕਰਨਾ ਸੀ ਜਦਕਿ ਉਸ ਵਲੋਂ ਦਿੱਲੀ ਨੂੰ ਸਿਰਫ 479 ਐਮਜੇਡੀ ਪਾਣੀ ਹੀ ਦਿੱਤਾ ਜਾ ਰਿਹਾ ਹੈ।